ਸਟੇਟ ਬੈਂਕ ਨੇ ਕਰਜ਼ੇ 'ਤੇ ਵਿਆਜ ਦਰ 0.20 ਫ਼ੀ ਸਦੀ ਵਧਾਈ
ਸਟੇਟ ਬੈਂਕ ਨੇ ਕਰਜ਼ੇ 'ਤੇ ਵਿਆਜ ਦਰ 0.20 ਫ਼ੀ ਸਦੀ ਵਧਾਈ
ਸਟੇਟ ਬੈਂਕ ਨੇ ਕਰਜ਼ੇ 'ਤੇ ਵਿਆਜ ਦਰ 0.20 ਫ਼ੀ ਸਦੀ ਵਧਾਈ
ਨਵੀਂ ਦਿੱਲੀ, 1 ਮਾਰਚ : ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਕਰਜ਼ੇ 'ਤੇ ਵਿਆਜ ਵਧਾਉਣ ਦੀ ਸ਼ੁਰੂਆਤ ਕਰਦਿਆਂ ਧਨ ਦੀ ਹੱਦ ਲਾਗਤ ਆਧਾਰਤ ਕਰਜ਼ੇ ਦੀਆਂ ਵਿਆਜ ਦਰਾਂ ਵਿਚ 0.20 ਫ਼ੀ ਸਦੀ ਤਕ ਵਾਧਾ ਕਰ ਕੇ ਇਸ ਨੂੰ 8.15 ਫ਼ੀ ਸਦੀ ਕਰ ਦਿਤਾ ਹੈ। ਇਹ ਵਾਧਾ ਤੁਰਤ ਲਾਗੂ ਹੋ ਗਿਆ ਹੈ। ਬੈਂਕ ਨੇ ਹਾਲ ਹੀ ਵਿਚ ਪਰਚੂਨ ਤੇ ਥੋਕ ਜਮ੍ਹਾਂ ਰਾਸ਼ੀਆਂ 'ਤੇ ਦਿਤੀ ਜਾਣ ਵਾਲੀ ਵਿਆਜ ਦਰ ਵਿਚ 0.75 ਫ਼ੀ ਸਦੀ ਤਕ ਦਾ
ਵਾਧਾ ਕੀਤਾ ਸੀ ਪਰ ਕਰਜ਼ੇ 'ਤੇ ਵਿਆਜ ਅਪ੍ਰੈਲ 2016 ਮਗਰੋਂ ਪਹਿਲੀ ਵਾਰ ਵਧਾਇਆ ਗਿਆ ਹੈ। ਬੈਂਕ ਦੀ ਇਕ ਸਾਲ ਦੇ ਕਰਜ਼ੇ 'ਤੇ ਹੱਦ ਲਾਗਤ ਆਧਾਰਤ ਵਿਆਜ ਦਰ 7.95 ਫ਼ੀ ਸਦੀ ਸੀ। ਇਸ ਵਿਚ 0.20 ਫ਼ੀ ਸਦੀ ਅੰਕ ਦਾ ਵਾਧਾ ਕਰ ਦਿਤਾ ਗਿਆ ਹੈ। ਛੇ ਮਹੀਨੇ ਦੇ ਕਰਜ਼ੇ 'ਤੇ ਐਮਸੀਐਲਆਰ 0.10 ਫ਼ੀ ਸਦੀ ਵਧਾ ਕੇ 8 ਫ਼ੀ ਸਦੀ ਰੱਖੀ ਗਈ ਹੈ। ਤਿੰਨ ਸਾਲ ਦੀ ਮਿਆਦ ਦੇ ਕਰਜ਼ੇ 'ਤੇ ਵਿਆਜ ਦਰ ਨੂੰ 0.25 ਫ਼ੀ ਸਦੀ ਵਧਾ ਕੇ 8.35 ਫ਼ੀ ਸਦੀ ਕੀਤਾ ਗਿਆ ਹੈ।