ਅਰਵਿੰਦ ਕੇਜਰੀਵਾਲ ਦਾ ਵਾਅਦਾ- ਉੱਤਰਾਖੰਡ ਨੂੰ ਬਣਾਵਾਂਗੇ ਦੁਨੀਆਂ ਦੀ ਅਧਿਆਤਮਕ ਰਾਜਧਾਨੀ

ਏਜੰਸੀ

ਖ਼ਬਰਾਂ, ਰਾਜਨੀਤੀ

ਅਗਲੇ ਸਾਲ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿਚ ਅਪਣੀ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

Will make Uttarakhand the spiritual capital- Arvind Kejriwal

ਦੇਹਰਾਦੂਨ: ਅਗਲੇ ਸਾਲ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿਚ ਅਪਣੀ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਉੱਤਰਾਖੰਡ ਪਹੁੰਚੇ। ਇੱਥੇ ਉਹਨਾਂ ਨੇ ਕਰਨਲ ਅਜੇ ਕੋਠਿਆਲ ਨੂੰ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ। ਇਸ ਮੌਕੇ ਉਹਨਾਂ ਨੇ ਵਾਅਦਾ  ਕੀਤਾ ਕਿ ਉੱਤਰਾਖੰਡ ਨੂੰ ਦੁਨੀਆਂ ਦੀ ਅਧਿਆਤਮਕ ਰਾਜਧਾਨੀ ਬਣਾਇਆ ਜਾਵੇਗਾ।

ਹੋਰ ਪੜ੍ਹੋ: ਅਫ਼ਗਾਨਿਸਤਾਨ ਛੱਡਣ ਸਮੇਂ 4 ਕਾਰਾਂ ਤੇ ਹੈਲੀਕਾਪਟਰ ਵਿਚ ਪੈਸੇ ਭਰ ਲੈ ਗਏ ਰਾਸ਼ਟਰਪਤੀ ਅਸ਼ਰਫ ਗਨੀ- ਰਿਪੋਰਟ

ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਛੇਤੀ ਹੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਕਰਨਲ ਅਜੇ ਕੋਠਿਆਲ ਦੇ ਨਾਂ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ, 'ਉਪ ਮੁੱਖ ਮੰਤਰੀ ਕੁਝ ਦਿਨ ਪਹਿਲਾਂ ਇੱਥੇ ਆਏ ਸਨ, ਉਸ ਤੋਂ ਬਾਅਦ ਅਸੀਂ ਇੱਕ ਸਰਵੇਖਣ ਕਰਵਾਇਆ। ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਉੱਤਰਾਖੰਡ ਬਣਿਆ ਹੈ, ਕੁਝ ਪਾਰਟੀਆਂ ਨੇ ਮਿਲ ਕੇ ਇਸ ਨੂੰ ਪੂਰੀ ਤਰ੍ਹਾਂ ਲੁੱਟ ਲਿਆ ਹੈ। ਲੋਕਾਂ ਨੇ ਕਿਹਾ ਕਿ ਹੁਣ ਉਹ ਨੇਤਾ ਨਹੀਂ, ਸਗੋਂ ਦੇਸ਼ ਭਗਤ ਸਿਪਾਹੀ ਚਾਹੁੰਦੇ ਹਨ। ਸਾਨੂੰ ਅਜਿਹੇ ਨੇਤਾ ਦੀ ਜ਼ਰੂਰਤ ਹੈ ਜੋ ਆਪਣਾ ਘਰ ਭਰਨ ਦੀ ਬਜਾਏ ਉੱਤਰਾਖੰਡ ਦਾ ਵਿਕਾਸ ਕਰੇ। ਮਾਂ ਭਾਰਤੀ ਦੀ ਸੇਵਾ ਕਰੋ’। 

ਹੋਰ ਪੜ੍ਹੋ: ਨਿਊਜ਼ੀਲੈਂਡ: ਕੋਰੋਨਾ ਦਾ ਸਿਰਫ ਇਕ ਕੇਸ ਮਿਲਣ 'ਤੇ ਪੂਰੇ ਦੇਸ਼ ਵਿਚ ਲੱਗਿਆ ਲਾਕਡਾਊਨ

ਉਹਨਾਂ ਕਿਹਾ ਕਿ ਇਹ ਫੈਸਲਾ ਆਮ ਆਦਮੀ ਪਾਰਟੀ ਦਾ ਨਹੀਂ, ਸਗੋਂ ਉਤਰਾਖੰਡ ਦੇ ਲੋਕਾਂ ਦਾ ਹੈ। ਦੇਹਰਾਦੂਨ ਪਹੁੰਚੇ ਕੇਜਰੀਵਾਲ ਨੇ ਕਿਹਾ, 'ਕੁਝ ਸਾਲ ਪਹਿਲਾਂ ਕੇਦਾਰਨਾਥ ਵਿੱਚ ਤਬਾਹੀ ਹੋਈ ਸੀ, ਉਦੋਂ ਕੇਦਾਰਨਾਥ ਦਾ ਨਵਾਂ ਨਿਰਮਾਣ ਕੀਤਾ ਗਿਆ ਸੀ। ਹੁਣ ਉਤਰਾਖੰਡ ਦੇ ਨਵੇਂ ਨਿਰਮਾਣ ਦਾ ਸਮਾਂ ਹੈ। ਇਹ ਰੱਬ ਦੀ ਧਰਤੀ ਹੈ। ਇੱਥੇ ਬਹੁਤ ਸਾਰੇ ਤੀਰਥ ਅਸਥਾਨ ਹਨ। ਕੇਜਰੀਵਾਲ ਨੇ ਕਿਹਾ, ਅਸੀਂ ਉਤਰਾਖੰਡ ਨੂੰ ਪੂਰੀ ਦੁਨੀਆ ਦੇ ਹਿੰਦੂਆਂ ਲਈ ਅਧਿਆਤਮਕ ਰਾਜਧਾਨੀ ਬਣਾਵਾਂਗੇ। ਦਿੱਲੀ ਦੇਸ਼ ਦੀ ਪ੍ਰਸ਼ਾਸਕੀ ਰਾਜਧਾਨੀ ਹੋਵੇਗੀ ਅਤੇ ਉਤਰਾਖੰਡ ਪੂਰੇ ਵਿਸ਼ਵ ਦੀ ਅਧਿਆਤਮਕ ਰਾਜਧਾਨੀ ਹੋਵੇਗੀ।