ਕੌਮੀ ਮੁੱਦਿਆਂ ਨੂੰ ਦਬਾਉਣ ਲਈ ਪ੍ਰਧਾਨ ਮੰਤਰੀ ਨੇ ਚੀਤੇ ਛੱਡਣ ਦਾ ਡਰਾਮਾ ਕੀਤਾ- ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਨੇ ਪ੍ਰਧਾਨ ਮੰਤਰੀ 'ਤੇ ਰਾਸ਼ਟਰੀ ਮੁੱਦਿਆਂ ਅਤੇ 'ਭਾਰਤ ਜੋੜੋ ਯਾਤਰਾ' ਤੋਂ ਧਿਆਨ ਭਟਕਾਉਣ ਦਾ ਦੋਸ਼ ਲਗਾਇਆ ਹੈ।

PM Modi's cheetah release 'tamasha' orchestrated to avoid national issues: Congress

 

ਨਵੀਂ ਦਿੱਲੀ: ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਛੱਡਣ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ 'ਤੇ ਰਾਸ਼ਟਰੀ ਮੁੱਦਿਆਂ ਅਤੇ 'ਭਾਰਤ ਜੋੜੋ ਯਾਤਰਾ' ਤੋਂ ਧਿਆਨ ਭਟਕਾਉਣ ਦਾ ਦੋਸ਼ ਲਗਾਇਆ ਹੈ।

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਸ਼ਾਸਨ 'ਚ ਨਿਰੰਤਰਤਾ ਨੂੰ ਸ਼ਾਇਦ ਘੱਟ ਹੀ ਸਵੀਕਾਰ ਕਰਦੇ ਹਨ। ਚੀਤਾ ਪ੍ਰਾਜੈਕਟ ਲਈ 25 ਅਪ੍ਰੈਲ 2010 ਨੂੰ ਕੇਪ ਟਾਊਨ ਦੀ ਮੇਰੀ ਫੇਰੀ ਦਾ ਜ਼ਿਕਰ ਨਾ ਕਰਨਾ ਇਸ ਦੀ ਤਾਜ਼ਾ ਮਿਸਾਲ ਹੈ। ਅੱਜ ਪ੍ਰਧਾਨ ਮੰਤਰੀ ਨੇ ਬੇਲੋੜਾ ਤਮਾਸ਼ਾ ਰਚਿਆ ਹੈ। ਇਹ ਰਾਸ਼ਟਰੀ ਮੁੱਦਿਆਂ ਨੂੰ ਦਬਾਉਣ ਅਤੇ ਭਾਰਤ ਜੋੜੋ ਯਾਤਰਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ”।

ਉਹਨਾਂ ਕਿਹਾ, "ਜਦੋਂ 2009-11 ਦੌਰਾਨ ਬਾਘਾਂ ਨੂੰ ਪਹਿਲੀ ਵਾਰ ਪੰਨਾ ਅਤੇ ਸਰਿਸਕਾ ਵਿਚ ਤਬਦੀਲ ਕੀਤਾ ਗਿਆ ਸੀ, ਤਾਂ ਬਹੁਤ ਸਾਰੇ ਲੋਕ ਖਦਸ਼ੇ ਜ਼ਾਹਰ ਕਰ ਰਹੇ ਸਨ। ਉਹ ਗਲਤ ਸਾਬਤ ਹੋਏ। ਚੀਤਾ ਪ੍ਰਾਜੈਕਟ ਬਾਰੇ ਵੀ ਇਸੇ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇਸ ਵਿਚ ਸ਼ਾਮਲ ਪੇਸ਼ੇਵਰ ਬਹੁਤ ਚੰਗੇ ਹਨ। ਮੈਂ ਤੁਹਾਨੂੰ ਇਸ ਪ੍ਰਾਜੈਕਟ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ!”

ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (ਕੇਐਨਪੀ) ਵਿਚ ਇਕ ਵਿਸ਼ੇਸ਼ ਬਾੜੇ ਵਿਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਛੱਡ ਦਿੱਤਾ ਹੈ। ਇਸ ਮੌਕੇ ਮੋਦੀ ਆਪਣੇ ਪ੍ਰੋਫੈਸ਼ਨਲ ਕੈਮਰੇ ਨਾਲ ਚੀਤਿਆਂ ਦੀਆਂ ਕੁਝ ਤਸਵੀਰਾਂ ਲੈਂਦੇ ਵੀ ਨਜ਼ਰ ਆਏ।