ਕੌਣ ਬਣੇਗਾ ਇਨੈਲੋ ਕਿੰਗ, ਅਜੇ ਚੌਟਾਲਾ ਕਰਨਗੇ ਵੱਡਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਨੈਨਾ ਚੌਟਾਲਾ ਇਹ ਗੱਲ ਪਹਿਲਾਂ ਹੀ ਕਰ ਚੁੱਕੀ ਹੈ ਕਿ ਜੀਂਦ ਦੀ ਬੈਠਕ ਵਿਚ ਡੰਡਾ ਅਤੇ ਝੰਡਾ ਸਬ ਬਦਲ ਜਾਵੇਗਾ।

Ajay Singh Chautala

ਚੰਡੀਗੜ, ( ਪੀਟੀਆਈ )  : ਇਨੈਲੋ ਵਿਖੇ ਮੁਖ ਮੰਤਰੀ ਅਹੁਦੇ ਦੀ ਦਾਵੇਦਾਰੀ ਨੂੰ ਲੈ ਕੇ ਸਰਗਰਮੀਆਂ ਤੇਜ਼ ਹਨ। ਅਭੇ ਖੇਮੇ ਦੀ ਇਹ ਕੋਸ਼ਿਸ਼ ਹੈ ਕਿ ਉਹ 14 ਵਿਧਾਇਕਾਂ ਦੇ ਨਾਲ ਇਕ ਮੰਚ ਤੇ ਨਜ਼ਰ ਆਉਣ। ਪਾਰਟੀ ਵਿਚ ਕੁਲ 19 ਵਿਧਾਇਕ ਹਨ। ਜੀਂਦ ਤੋਂ ਵਿਧਾਇਕ ਹਰੀ ਚੰਦ ਮਿੱਢਾ ਦੇ ਦਿਹਾਂਤ ਹੋ ਚੁੱਕਿਆ ਹੈ। ਐਨਆਈਟੀ ਫਰੀਦਾਬਾਦ ਤੋਂ ਵਿਧਾਇਕ ਨਾਗੇਂਦਰ ਭੜਾਨਾ ਖੁਲ ਕੇ ਸੀਐਮ ਮਨੋਹਰ ਲਾਲ ਦੇ ਨਾਲ ਆ ਗਏ ਹਨ।

ਉਨ੍ਹਾਂ ਦਾ ਦੋਹਾਂ ਗੁੱਟਾਂ ਨਾਲ ਕੋਈ ਰਾਬਤਾ ਨਹੀਂ ਹੈ। ਅਜਿਹੇ ਵਿਚ ਅਨੂਪ ਧਾਨਕ, ਰਾਜਦੀਪ ਫੌਗਾਟ ਅਤੇ ਨੈਨਾ ਚੌਟਾਲਾ ਇਕ ਮੰਚ ਤੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪਿਰਥੀ ਨੰਬਰਦਾਰ ਨੂੰ ਲੈ ਕੇ ਹਾਲਾਤ ਅਜੇ ਸਪੱਸ਼ਟ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਜੀਂਦ ਤੋਂ ਅੱਜ ਨਵੀਂ ਪਾਰਟੀ ਦਾ ਐਲਾਨ ਹੋਵੇਗਾ। ਨੈਨਾ ਚੌਟਾਲਾ ਇਹ ਗੱਲ ਪਹਿਲਾਂ ਹੀ ਕਰ ਚੁੱਕੀ ਹੈ ਕਿ ਜੀਂਦ ਦੀ ਬੈਠਕ ਵਿਚ ਡੰਡਾ ਅਤੇ ਝੰਡਾ ਸਬ ਬਦਲ ਜਾਵੇਗਾ। ਦੁਸ਼ਯੰਤ ਚੌਟਾਲਾ ਨੂੰ ਵੱਡੀ ਜਿਮ੍ਹੇਵਾਰੀ ਦਿਤੀ ਜਾ ਸਕਦੀ ਹੈ।

ਅਜੇ ਤੱਕ ਇਨੈਲੋ ਦੇ ਪਰਵਾਰਕ ਕਲੇਸ਼ ਵਿਚ ਅਭੇ ਚੌਟਾਲਾ ਦੇ ਦੋਹਾਂ ਪੁੱਤਰ ਕਰਣ ਅਤੇ ਅਰਜੁਨ ਨੇ ਕਿਸੇ ਵਿਰੁਧ ਕੋਈ ਬਿਆਨ ਨਹੀਂ ਦਿਤਾ ਹੈ। ਓਮ ਪ੍ਰਕਾਸ਼ ਚੌਟਾਲਾ ਨੇ ਪਰਵਾਰ ਦੇ ਹਾਲਾਤਾਂ ਤੇ ਨਜ਼ਰ ਰੱਖੀ ਹੋਈ ਹੈ। ਭਾਵੇਂ ਹੀ ਉਹ ਇਸ ਸਮੇਂ ਤਿਹਾੜ ਜੇਲ ਵਿਚ ਹਨ, ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੀ ਬੈਠਕ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ ਇਸ ਤੋਂ ਬਾਅਦ ਦੋਨੋਂ ਧਿਰਾਂ ਓਮ ਪ੍ਰਕਾਸ਼ ਚੌਟਾਲਾ ਦਾ ਆਸ਼ੀਰਵਾਦ ਲੈਣ ਜਾਣਗੀਆਂ।