ਰਾਜ ਸਭਾ ਦੇ 37 ਮੈਂਬਰਾਂ ਨੂੰ ਵਿਦਾਇਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਵਿਦਾਇਗੀ ਭਾਸ਼ਣ
'ਵਿਦਾਇਗੀ ਲੈ ਰਹੇ ਇਨ੍ਹਾਂ ਸਤਿਕਾਰਯੋਗ ਮੈਂਬਰਾਂ ਦਾ ਬਹੁਤ ਯੋਗਦਾਨ'
ਨਵੀਂ ਦਿੱਲੀ: ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 37 ਸੇਵਾਮੁਕਤ ਸੰਸਦ ਮੈਂਬਰਾਂ ਨੂੰ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਦਨ ਦੇ ਸਾਰੇ ਮੈਂਬਰ, ਜੋ ਵਿਦਾਇਗੀ ਲੈ ਰਹੇ ਹਨ, ਉਨ੍ਹਾਂ ਵਿਚੋਂ ਅਜਿਹੇ ਮੈਂਬਰ ਵੀ ਹਨ, ਜਿਨ੍ਹਾਂ ਨੂੰ ਸਦਨ ਦੇ ਵਿਚਕਾਰ ਹੀ ਵਿਦਾਇਗੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਾਇਗੀ ਲੈ ਰਹੇ ਇਨ੍ਹਾਂ ਸਤਿਕਾਰਯੋਗ ਮੈਂਬਰਾਂ ਦਾ ਬਹੁਤ ਯੋਗਦਾਨ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਤਿਕਾਰਯੋਗ ਦੇਵਗੌੜਾ ਜੀ, ਖੜਗੇ ਜੀ, ਸ਼ਰਦ ਪਵਾਰ ਜੀ ਅਜਿਹੇ ਲੋਕ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੱਧ ਸਮਾਂ ਸੰਸਦੀ ਕੰਮਕਾਜ ਵਿਚ ਬਿਤਾਇਆ ਹੈ। PM ਨੇ ਕਿਹਾ ਕਿ ਬਾਕੀ ਮੈਂਬਰਾਂ ਨੂੰ ਇੰਨੇ ਲੰਬੇ ਤਜ਼ਰਬਿਆਂ ਤੋਂ ਸਿੱਖਣਾ ਚਾਹੀਦਾ ਹੈ। ਸਮਾਜ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ, ਇਸ ਪ੍ਰਤੀ ਸਮਰਪਿਤ ਰਹਿਣਾ, ਉਨ੍ਹਾਂ ਤੋਂ ਸਿੱਖਣ ਵਾਲੀ ਗੱਲ ਹੈ। ਮੈਂ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਾਂਗਾ। ਇੰਨਾ ਲੰਮਾ ਕਾਰਜਕਾਲ ਛੋਟਾ ਨਹੀਂ ਹੈ।