ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਦੱਸਿਆ ਜਾਇਜ਼   

ਏਜੰਸੀ

ਖ਼ਬਰਾਂ, ਰਾਜਨੀਤੀ

'ਉਮੀਦ ਹੈ ਕਿ 'ਮਾਨ' ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਮਾਨ ਰੱਖੇਗੀ'

Sukhpal Singh Khaira

ਚੰਡੀਗੜ੍ਹ: ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਦੌਰਾਨ 23 ਕਿਸਾਨਾਂ ਨੇ ਕਣਕ ਦੇ ਝਾੜ ਵਿੱਚ ਕਮੀ ਕਾਰਨ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ੇ ਦੀ ਮੰਗ ਕੀਤੀ ਹੈ, ਜਿਸ 'ਤੇ ਸੀਐਮ ਮਾਨ ਨੇ ਵੀ ਭਰੋਸਾ ਜਤਾਇਆ ਹੈ।

ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਸਾਨਾਂ ਦੀ ਇਸ ਮੰਗ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਸੀ.ਐਮ ਮਾਨ ਕਿਸਾਨਾਂ ਦੀਆਂ ਮੰਗਾਂ ਦਾ ਸਨਮਾਨ ਕਰਨਗੇ।

ਇਸ ਸਬੰਧੀ ਖਹਿਰਾ ਨੇ ਟਵੀਟ ਕਰ ਕੇ ਕਿਹਾ, ''ਕਿਸਾਨ ਯੂਨੀਅਨਾਂ/SKM ਦੀ ਕਣਕ 'ਤੇ ਬੋਨਸ ਲਈ ਮੰਗ ਦਾ ਮੈਂ ਪੂਰਾ ਸਮਰਥਨ ਕਰਦਾ ਹਾਂ ਕਿਉਂਕਿ ਅਗੇਤੀ ਗਰਮੀ ਕਾਰਨ ਫ਼ਸਲ ਦਾ ਝਾੜ ਘਟਿਆ ਹੈ। ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ, ਮੱਕੀ ਦੀ ਫ਼ਸਲ ਲਈ MSP ਅਤੇ ਹੋਰ ਕਈ ਜਾਇਜ਼ ਮੰਗਾਂ ਹਨ। ਮੈਂ ਉਮੀਦ ਕਰਦਾ ਹਾਂ ਕਿ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਵਾਲੀਆਂ ਕਿਸਾਨਾਂ ਦੀਆਂ ਮੰਗਾਂ ਦਾ ਸਨਮਾਨ ਕਰਨਗੇ।''