CM ਹਾਊਸ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਬਦਲਾਖੋਰੀ ਦੀ ਨੀਤੀ ਨਾਲ ਮੇਰੇ ਵਰਕਰਾਂ ਉੱਤੇ ਪਰਚੇ ਕੀਤੇ ਗਏ

Union Minister of State Ravneet Singh Bittu reaches CM House

 

Punjab News: ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਅੱਗੇ ਹੰਗਾਮਾ ਮਚ ਗਿਆ ਹੈ। ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਸੀਐਮ ਦਫਤਰ ਦਾ ਘਿਰਾਉ ਕਰਨ ਲਈ ਪਹੁੰਚੇ ਹੋਏ ਹਨ। ਉਹ ਆਪਣੇ ਸਾਥੀਆਂ 'ਤੇ ਦਰਜ ਕੇਸਾਂ ਨੂੰ ਲੈ ਕੇ ਘਿਰਾਓ ਕਰਨ ਲਈ ਪਹੁੰਚੇ ਹਨ। ਰਵਨੀਤ ਬਿੱਟੂ ਦੇ ਪਹੁੰਚਣ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।

ਰਵਨੀਤ ਬਿੱਟੂ ਜਿਵੇਂ ਹੀ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਥੇ ਬਿੱਟੂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਿੱਖੀ ਬਹਿਸ ਹੋਈ। ਚੰਡੀਗੜ੍ਹ ਪੁਲਿਸ ਵੱਲੋਂ ਰਵਨੀਤ ਬਿੱਟੂ ਦੇ ਕਾਫਲੇ ਦਾ ਰਾਹ ਰੋਕਣ 'ਤੇ ਰਵਨੀਤ ਬਿੱਟੂ ਦੀ ਸਿਕਿਉਰਟੀ ਅਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਤਕਰਾਰ ਹੋਈ।

ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੋਂ ਭਾਜਪਾ ਵਰਕਰਾਂ ਉਤੇ ਮਾਮਲਾ ਦਰਜ ਕੀਤਾ ਗਿਆ ਉਦੋਂ ਤੋਂ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਸਮਾਂ ਮੰਗ ਰਹੇ ਹਨ। ਪਰ ਉਨ੍ਹਾਂ ਨੂੰ ਸਮਾਂ ਨਾ ਦਿੱਤੇ ਜਾਣ ਕਾਰਨ ਉਹ ਅੱਜ ਸਿੱਧੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਪਹੁੰਚੇ। 

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਭਗਵੰਤ ਮਾਨ ਸਰਕਾਰ ਨੇ ਮੇਰੀ ਪਾਰਟੀ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਹ ਦਿੱਲੀ ਚੋਣਾਂ ਅਤੇ ਕਪੂਰਥਲਾ ਹਾਊਸ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਗੁੱਸੇ ਵਿੱਚ ਹਨ। ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਮੇਰੀ ਪਾਰਟੀ ਦੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ... ਉਨ੍ਹਾਂ ਨੇ ਐਸਸੀ/ਐਸਟੀ ਦੇ ਮਾਮਲੇ ਦਰਜ ਕੀਤੇ ਅਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ... ਮੈਂ ਭਗਵੰਤ ਮਾਨ ਤਕ ਪਹੁੰਚਣ ਅਤੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਕੱਢਣ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਮੈਨੂੰ ਸਮਾਂ ਨਹੀਂ ਦਿੱਤਾ।

ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਯੰਤੀ ਸਮਾਗਮ ਦੌਰਾਨ ਬਿੱਟੂ ਨੇ ਮੁੱਖ ਮੰਤਰੀ ਨਿਵਾਸ ਜਾਣ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਉਨ੍ਹਾਂ ਉਧਰ ਨੂੰ ਚਾਲੇ ਪਾ ਦਿੱਤੇ। ਸੀਐਮ ਰਿਹਾਇਸ਼ ਪਹੁੰਚਣ ਦੌਰਾਨ ਰਵਨੀਤ ਬਿੱਟੂ ਤੇ ਪੁਲਿਸ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ।