ਮੋਦੀ ਸਰਕਾਰ ਸੀਬੀਆਈ ਦੀ ਦੁਰਵਰਤੋਂ ਕਰ ਕੇ 'ਆਪ' ਨੂੰ ਬਦਨਾਮ ਕਰ ਰਹੀ ਹੈ: ਆਪ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਵਿਰੁਧ ਸੀਬੀਆਈ ਵਲੋਂ ਮੁਕੱਦਮਾ ਦਰਜ ਕਰਨ ਪਿਛੋਂ ਆਮ ਆਦਮੀ ਪਾਰਟੀ ਨੇ ਤਿੱ ਪ੍ਰਤੀਕਰਮ

AAP Leader

ਨਵੀਂ ਦਿੱਲੀ, 27 ਅਗੱਸਤ (ਅਮਨਦੀਪ ਸਿੰਘ): ਦਿੱਲੀ ਦੇ ਸਿਹਤ ਮੰਤਰੀ  ਸਤੇਂਦਰ ਜੈਨ ਵਿਰੁਧ ਸੀਬੀਆਈ ਵਲੋਂ ਮੁਕੱਦਮਾ ਦਰਜ ਕਰਨ ਪਿਛੋਂ ਆਮ ਆਦਮੀ ਪਾਰਟੀ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆ ਕੇਂਦਰ ਦੀ ਮੋਦੀ ਸਰਕਾਰ 'ਤੇ ਸੀਬੀਆਈ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਅੱਜ ਇਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਆਪ ਦੇ ਕੌਮੀ ਬੁਲਾਰੇ ਆਸ਼ੂਤੋਸ਼ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਮੰਤਰੀ ਵਿਰੁਧ ਸੀਬੀਆਈ ਮਾਮਲੇ ਨੂੰ ਝੂਠ ਦਾ ਪੁਲੰਦਾ ਦਸਿਆ ਹੈ। ਆਸ਼ੂਤੋਸ਼ ਨੇ ਕਿਹਾ ਕਿ ਸੀਬੀਆਈ ਦਾ ਸਿਰਫ ਇਹੋ ਏਜੰਡਾ ਹੈ ਕਿ ਕਿਸ ਤਰ੍ਹਾਂ ਦਿੱਲੀ ਸਰਕਾਰ ਦੇ ਮੰਤਰੀ ਨੂੰ ਫਸਾਇਆ ਜਾਵੇ। ਸੀਬੀਆਈ ਰਾਹੀਂ ਵਿਰੋਧੀ ਦਲਾਂ ਨੂੰ ਨਿਸ਼ਾਨਾ ਬਣਾਉਣਾ ਨਿਖੇਧੀ ਯੋਗ ਹੈ। ਆਪ ਆਗੂ ਸੌਰਭ ਭਾਰਦਵਾਜ ਨੇ ਸੀਬੀਆਈ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਸੀਬੀਆਈ ਵਲੋਂ ਮੰਤਰੀ ਸਤੇਂਦਰ ਜੈਨ ਵਿਰੁਧ ਫਰਜ਼ੀ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਬੀਆਈ ਕੋਲ ਕੋਈ ਠੋਸ ਸਬੂਤ ਹੀ ਨਹੀਂ ਅਤੇ ਨਾ ਹੀ ਕੋਈ ਦਸਤਾਵੇਜ਼ ਹੈ। ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਇਕ ਸਿਆਸੀ ਖੇਡ ਹੈ। ਮੋਦੀ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਸਤੇਂਦਰ ਜੈਨ ਦੇ ਪਰਵਾਰ ਨੂੰ ਕਾਫੀ ਅਰਸੇ ਤੋਂ ਤੰਗ ਕਰ ਰਹੀ ਹੈ ਪਰ ਹੁਣ ਤੱਕ ਸੀਬੀਆਈ ਕੋਲ ਠੋਸ ਸਬੂਤ ਲੱਭਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।
ਆਪ ਆਗੂਆਂ ਨੇ ਸੀਬੀਆਈ ਨੂੰ ਚੁਨੌਤੀ ਦਿਤੀ ਹੈ ਕਿ ਉਹ ਸਾਬਤ ਕਰਨ ਕਿ ਮੰਤਰੀ ਬਣਨ ਪਿਛੋਂ ਕੀ ਸਿਹਤ ਮੰਤਰੀ ਨੇ ਕੋਈ ਇਕ ਵੀ ਸ਼ੇਅਰ ਖਰੀਦਿਆ ਹੈ ਤਾਂ ਸਪਸ਼ਟ ਕਰਨ।