ਦਿਵਿਆਂਗ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਦੇ ਨਵੀਨੀਕਰਨ ਲਈ ਰਜਿਸਟ੍ਰੇਸ਼ਨ ਦੀ ਮਿਤੀ 31 ਅਗੱਸਤ ਤਕ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਦੇ ਸਮਾਜਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਦਿਵਿਆਂਗ (ਅੰਗਹੀਣ) ਵਿਦਿਆਰਥੀਆਂ ਨੂੰ ਸਾਲਾਨਾ ਦਿਤੇ ਜਾਂਦੇ ਵਜੀਫ਼ਿਆਂ ਸਬੰਧੀ ਸਮਾਜਕ ਸੁਰੱਖਿਆ ਅਤੇ ਇਸਤਰੀ ਤੇ..

PradeeP Kumar Aggarwal

ਲੁਧਿਆਣਾ, 26 ਅਗੱਸਤ (ਮਹੇਸ਼ਇੰਦਰ ਸਿੰਘ ਮਾਂਗਟ): ਭਾਰਤ ਸਰਕਾਰ ਦੇ ਸਮਾਜਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਦਿਵਿਆਂਗ (ਅੰਗਹੀਣ) ਵਿਦਿਆਰਥੀਆਂ ਨੂੰ ਸਾਲਾਨਾ ਦਿਤੇ ਜਾਂਦੇ ਵਜੀਫ਼ਿਆਂ ਸਬੰਧੀ ਸਮਾਜਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਸਿਆ ਕਿ ਇਸ ਯੋਜਨਾ ਤਹਿਤ ਪ੍ਰੀ-ਮੈਟ੍ਰਿਕ ਅਤੇ ਪੋਸਟ-ਮੈਟ੍ਰਿਕ ਰਿਨਿਊਲ ਦੀ ਰਜਿਸਟਰੇਸ਼ਨ ਦੀ ਮਿਤੀ 31 ਅਗੱਸਤ, 2017 ਤਕ ਵਧਾ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫ਼ਿਆਂ ਦੇ ਰਿਨਿਊਲ ਵਿਦਿਆਰਥੀਆਂ /ਸਿਖਿਆਰਥੀਆਂ ਲਈ ਆਨਲਾਈਨ ਫਾਰਮ ਭਰਨ ਦੀ ਮਿਤੀ 31 ਜੁਲਾਈ, 2017 ਰੱਖੀ ਗਈ ਸੀ, ਜੋ ਕਿ ਹੁਣ ਵਧਾ ਕੇ 31 ਅਗੱਸਤ, 2017 ਕਰ ਦਿਤੀ ਗਈ ਹੈ। ਯੋਗ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਅਪਣੇ ਸਕੂਲ ਮੁਖੀ, ਜ਼ਿਲ੍ਹਾ ਸਿਖਿਆ ਦਫ਼ਤਰਾਂ ਅਤੇ ਜ਼ਿਲ੍ਹਾ ਸਮਾਜਕ ਸੁਰੱਖਿਆ ਦਫ਼ਤਰਾਂ ਨਾਲ ਵੀ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮੰਤਰਾਲੇ ਦੀ ਵੈੱਬਸਾਈਟ 'ਤੇ ਵੀ ਲਾਗ-ਇੰਨ ਕੀਤਾ ਜਾ ਸਕਦਾ ਹੈ।
ਅਗਰਵਾਲ ਨੇ ਦਸਿਆ ਕਿ ਇਸ ਯੋਜਨਾ ਤਹਿਤ ਅੰਗਹੀਣ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਰਥਿਕ ਮਦਦ ਦਿਤੀ ਜਾਂਦੀ ਹੈ, ਤਾਂ ਕਿ ਵਿਦਿਆਰਥੀਆਂ ਦੇ ਸਕੂਲ ਛੱਡਣ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਇਸ ਮਦਦ ਵਿਚ ਵਿਦਿਆਰਥੀਆਂ ਨੂੰ ਵਜ਼ੀਫ਼ਾ, ਕਿਤਾਬਾਂ ਲਈ ਮਦਦ ਅਤੇ ਹੋਰ ਸਮੱਗਰੀ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਵਿਦਿਆਰਥੀ ਨੂੰ ਉਚੇਰੀ ਸਿਖਿਆ ਗ੍ਰਹਿਣ ਕਰਕੇ ਅਪਣੇ ਪੈਰ੍ਹਾਂ 'ਤੇ ਖੜ੍ਹਾ ਹੋਣ ਲਈ ਉਤਸ਼ਾਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਤਾਂ ਜੋ ਵਿਦਿਆਰਥੀ ਨੂੰ ਸਰੀਰਕ, ਵਿੱਤੀ, ਮਾਨਸਿਕ ਜਾਂ ਹੋਰ ਕਿਸੇ ਅੜਿਕੇ ਕਾਰਨ ਪੜ੍ਹਾਈ ਨਾ ਛੱਡਣੀ ਪਵੇ। ਯੋਗ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ।