Punjab News: CM ਮਾਨ ਨੇ ਬਿਲ ਨੂੰ ਲੈ ਕੇ ਰਾਜਪਾਲ 'ਤੇ ਮੁੜ ਸਾਧਿਆ ਨਿਸ਼ਾਨਾ, ਕਿਹਾ-ਚਾਂਸਲਰ ਦੀਆਂ ਸ਼ਕਤੀਆਂ CM ਕੋਲ ਹੀ ਚਾਹੀਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

Punjab News: CM ਨੂੰ ਯੂਨੀਵਰਸਿਟੀਆਂ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। 

Chancellor's powers should be with CM only Bhagwant Mann news

Chancellor's powers should be with CM only Bhagwant Mann news: ਰਾਸ਼ਟਰਪਤੀ ਵਲੋਂ ਪੰਜਾਬ ਵਿਧਾਨ ਸਭਾ ਵਿਚ ਪਾਸ ਚਾਂਸਲਰ ਦੀਆਂ ਸ਼ਕਤੀਆਂ ਮੁੱਖ ਮੰਤਰੀ ਨੂੰ ਦੇਣ ਬਾਰੇ ਪਾਸ ਬਿੱਲ ਵਾਪਸ ਬਿਨਾਂ ਮੰਜ਼ੂਰੀ ਦਿਤੇ ਮੋੜੇ ਜਾਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਥੇ ਭਾਜਪਾ ਉਪਰ ਹਮਲਾ ਬੋਲਿਆ ਹੈ, ਉਥੇ ਰਾਜਪਾਲ ’ਤੇ ਵੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਚਾਂਸਲਰ ਮੁੱਖ ਮੰਤਰੀ ਹੀ ਹੋਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਨੂੰਯੂਨੀਵਰਸਿਟੀਆਂ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। 

ਉਨ੍ਹਾਂ ਕਿਹਾ ਕਿ ਰਾਜਪਾਲ ਤਾਂ ਬਾਹਰੋਂ ਹੋਣ ਕਾਰਨ ਜ਼ਿਆਦਾ ਜਾਣਕਾਰੀ ਨਹੀਂ ਰਖਦੇ। ਉਨ੍ਹਾਂ ਕਿਹਾ ਕਿ ਰਾਜਪਾਲ ਸਿਲੈਕਟਿਡ ਹੁੰਦੇ ਹਨ ਜਦਕਿ ਮੁੱਖ ਮੰਤਰੀ ਲੋਕਾਂ ਦਾ ਚੁਣਿਆ ਹੋਇਆ ਇਲੈਕਟਿਡ ਨੁਮਾਇੰਦੇ ਹੁੰਦਾ ਹੈ ਇਸ ਲਈ ਚਾਂਸਲਰ ਦੀਆਂ ਸ਼ਕਤੀਆਂ ਦੇ ਉਹ ਹੀ ਹੱਕਦਾਰ ਹਨ। ਉਨ੍ਹਾਂ ਰਾਜਪਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਕੋਈ ਬਿਲ ਪਾਸ ਨਹੀਂ ਕਰਨਾ ਹੁੰਦਾ ਤਾਂ ਰਾਸ਼ਟਰਪਤੀ ਨੂੰ ਭੇਜ ਦਿਤੇ ਜਾਂਦੇ ਹਨ।

ਉਨ੍ਹਾਂ ਦਸਿਆ ਕਿ ਇਸ ਬਿਲ ਨੂੰ ਮੁੜ ਪੇਸ਼ ਕਰ ਕੇ ਵਿਧਾਨ ਸਭਾ ਵਿਚ ਪਾਸ ਕਰਵਾਉਣ ਬਾਰੇ ਕੈਬਨਿਟ ਵਿਚ ਫ਼ੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰਾਜੈਕਟਾਂ ਬਾਰੇ ਵੀ ਸਪੱਸ਼ਟ ਕੀਤਾ ਕਿ ਕੋਈ ਵਿਵਾਦ ਨਹੀਂ ਅਤੇ ਛੇਤੀ ਕਿਸਾਨਾਂ ਨਾਲ ਗੱਲ ਕਰ ਕੇ ਜ਼ਮੀਨ ਐਕੁਆਇਰ ਕਰਨ ਤੇ ਮੁਆਵਜ਼ੇ ਦੇ ਮਾਮਲੇ ਹੱਲ ਕਰ ਲਏ ਜਾਣਗੇ