ਸਮਾਣਾ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
ਬੂਥ ਨੰਬਰ 141,142,151,152,153 'ਤੇ ਵੋਟਿੰਗ ਲਈ ਵਾਧੂ ਸਮਾਂ ਦੇਣ ਦੀ ਕੀਤੀ ਮੰਗ
Rajinder Singh
ਸਮਾਣਾ : ਸਮਾਣਾ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਹਲਕੇ ਦੇ ਕੁਝ ਬੂਥਾਂ 'ਤੇ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸਮਾਣਾ 116 ਹਲਕੇ ਦੇ ਬੂਥ ਨੰਬਰ 141,142,151,152,153 ਦੇ ਵੋਟਰਾਂ ਨੂੰ ਵੋਟ ਪਾਉਣ ਦਾ ਉਚਿੱਤ ਮੌਕਾ ਨਹੀਂ ਮਿਲਿਆ ਕਿਉਂਕਿ ਵੋਟਿੰਗ ਵਿਚ ਬਹੁਤ ਦੇਰੀ ਹੋਈ ਸੀ ਅਤੇ ਕੁੱਲ ਵੋਟ ਪ੍ਰਤੀਸ਼ਤ ਤਾ ਬਹੁਤ ਘੱਟ ਸੀ। ਇਸ ਲਈ ਸਿਰਫ 50 % ਵੋਟਿੰਗ ਹੀ ਹੋਈ ਹੈ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਬੂਥਾਂ ਨੂੰ ਵਾਧੂ ਸਮਾਂ ਦਿੱਤਾ ਜਾਵੇ।