ਸੌਦਾ ਸਾਧ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਹਰਿਆਣਾ 'ਚ ਪੁਲਿਸ ਨੇ ਚੌਕਸੀ ਵਧਾਈ
ਸੌਦਾ ਸਾਧ ਦੀ 25 ਅਗੱਸਤ ਨੂੰ ਕੋਰਟ ਵਿਚ ਲਗੀ ਪੇਸ਼ੀ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਤਣਾਅ ਦੇ ਮਾਹੌਲ ਨੂੰ ਵੇਖਦੇ ਹੋਏ ਅੱਜ ਕਰਨਾਲ ਪੁਲਿਸ ਨੇ ਡੀ.ਸੀ. ਦਹੀਆਂ..
ਕਰਨਾਲ, 22 ਅਗੱਸਤ (ਪਲਵਿੰਦਰ ਸਿੰਘ ਸੱਗੂ) : ਸੌਦਾ ਸਾਧ ਦੀ 25 ਅਗੱਸਤ ਨੂੰ ਕੋਰਟ ਵਿਚ ਲਗੀ ਪੇਸ਼ੀ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਤਣਾਅ ਦੇ ਮਾਹੌਲ ਨੂੰ ਵੇਖਦੇ ਹੋਏ ਅੱਜ ਕਰਨਾਲ ਪੁਲਿਸ ਨੇ ਡੀ.ਸੀ. ਦਹੀਆਂ ਅਤੇ ਐਸ.ਪੀ. ਜਸਨਦੀਪ ਸਿੰਘ ਰਧਾਵਾ ਦੀ ਅਗਵਾਈ ਹੇਠ ਕਰਨਾਲ ਸਹਿਰ ਵਿਚ ਫ਼ਲੈਗ ਮਾਰਚ ਕਢਿਆ। ਇਸ ਮਾਰਚ ਵਿਚ ਕਰਨਾਲ ਪੁਲਿਸ ਦੇ ਨਾਲ ਸੀ.ਆਰ.ਪੀ.ਐਫ., ਆਈ. ਆਰ.ਬੀ., ਹਰਿਆਣਾ ਸਸ਼ਤਰ ਪੁਲਿਸ ਅਤੇ ਮਹਿਲਾ ਪੁਲਿਸ ਦੀਆਂ ਕੰਪਨੀਆਂ ਵੀ ਸ਼ਾਮਲ ਸਨ।
ਇਸ ਮੌਕੇ ਤੇ ਡੀ.ਸੀ. ਦਹੀਆ ਨੇ ਕਿਹਾ ਕਿ ਇਸ ਫ਼ਲੈਗ ਮਾਰਚ ਦਾ ਮਕਸ਼ਦ ਆਮ ਲੋਕਾ ਦੇ ਮਨਾਂ ਵਿਚ ਜੋ ਡਰ ਦਾ ਮਹੋਲ ਬਨਾਈਆ ਜਾ ਰਿਹਾ ਹੈ ਉਸ ਨੂੰ ਦੁਰ ਕਰਨਾ ਹੈ ਅਤੇ ਆਮ ਲੋਕਾ ਦੀ ਸੁਰਖਿਆ ਨੂੰ ਮਜਬੁਤ ਕਰਨਾ ਹੈ / ਉਨ੍ਹਾ ਨੇ ਕਿਹਾ ਕਿ ਆਮ ਲੋਕਾ ਨੁੰ ਡਰਨ ਦੀ ਜਰੁਰਤ ਨਹੀ ਹੈ ਅਸੀ ਲੋਕਾ ਦੀ ਸੁਰਖਿਆ ਨੂੰ ਲੈ ਕੇ ਪੁਰੀ ਤਿਆਰੀ ਕੀਤੀ ਹੈ।
Àਨ੍ਹਾ ਨੇ ਕਿਹਾ ਕਿ ਜਿਲੇ ਵਿਚ ਧਾਰਾ ੧੪੪ ਵਿ ਲਾਗੁ ਕਿਤੀ ਗਈ ਹੈ ਜਿਸ ਦੇ ਤਹਿਤ ਕਿਸੇ ਨੁੰ ਵਿ ਅਪਨੇ ਨਾਲ ਘਾਤਕ ਹਥਿਆਰ ਲੈ ਕੇ ਜਾਨ ਦੀ ਪਾਬਦੀ ਹੋਵੇ ਗੀ / ਉਨ੍ਹਾ ਨੇ ਕਿਹਾ ਕਿ ਸੋਸ਼ਲ ਮਿਡਿਆ ਤੇ ਵਿ ਕਟਰੋਲ ਕਿਤਾ ਜਾ ਰਿਹਾ ਹੈ Àਗਰ ਕੋਈ ਵਧਕਤੀ ਕਿਸੇ ਵਿ ਤਰਹਾ ਦੀ ਕੋਈ ਅਫਵਾਹ ਫੈਲਾਉਦਾ ਹੈ ਉਸ ਤੇ ਵਿ ਕਾਰਵਾਈ ਕਿਤੀ ਜਾਏਗੀ।
ਸ਼ਾਹਬਾਦ ਮਾਰਕੰਡਾ, 22 ਅਗੱਸਤ (ਅਵਤਾਰ ਸਿੰਘ) : ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਮਾਮਲੇ ਵਿਚ 25 ਅਗੱਸਤ ਨੂੰ ਆਉਣ ਵਾਲੇ ਫ਼ੈਸਲੇ ਦੇ ਸਬੰਧ ਵਿਚ ਸੂਬੇ ਨੂੰ ਕਾਨੂੰਨ ਵਿਵਸਥਾ ਬਣਾਏ ਰਖਣ ਲਈ ਕੇਂਦਰ ਸਰਕਾਰ ਵਲੋਂ 35 ਪੈਰਾ ਮਿਲਟਰੀ ਕੰਪਨੀਆਂ ਮਹੁੱਈਆ ਕਰਵਾਈਆਂ ਗਈਆਂ ਹਨ ਅਤੇ ਜੇਕਰ ਲੋੜ ਹੋਈ ਤਾਂ ਕੇਂਦਰ ਸੂਬੇ ਨੂੰ ਹੋਰ ਪੁਲਿਸ ਫੋਰਸ ਮੁਹਈਆ ਕਰਵਾਏਗਾ।
ਇਹ ਜਾਣਕਾਰੀ ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਪੁਲਿਸ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਨੇ ਨਾਲ ਸਾਂਝੇ ਤੌਰ 'ਤੇ ਸੂਬਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਇਕ ਵੀਡੀਉ ਕਾਨਫਰੈਂਸਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿਤੀ।
ਮੰਡੀ ਡੱਬਵਾਲੀ, 22 ਅਗੱਸਤ (ਨਛੱਤਰ ਸਿੰਘ ਬੋਸ) : ਹਰਿਆਣਾ ਦੇ ਡੱਬਵਾਲੀ ਹਲਕੇ ਨਾਲ ਲਗਦੀ ਪੰਜਾਬ ਦੀ ਸਰਹੱਦ ਤੇ ਸਥਿਤ ਮੰਡੀ ਕਿਲਿਆਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਡੂਮਵਾਲੀ ਜ਼ਿਲ੍ਹਾ ਬਠਿੰਡਾ ਅਤੇ ਪਿੰਡ ਚੌਟਾਲਾ ਦੇ ਨਜ਼ਦੀਕ ਸੰਗਰੀਆ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸਥਿਤ ਪੁਲਿਸ ਨੇ ਨਾਕੇ ਲਾਏ ਹੋਏ ਹਨ। ਪੰਜਾਬ ਅਤੇ ਰਾਜਸਥਾਨ ਤੋਂ ਹਰਿਆਣਾ ਵਲ ਨੂੰ ਆਉਣ ਵਾਲੇ ਵਾਹਨਾਂ ਦੀ ਉਕਤ ਨਾਕਿਆਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।
ਪੁਲਿਸ ਕਰਮਚਾਰੀ ਗੱਡੀ ਦਾ ਨਿਰੀਖਣ ਕਰਨ ਤੋਂ ਬਾਅਦ ਚਾਲਕ ਦਾ ਪਤਾ ਕਿਥੋਂ ਆਇਆ, ਕਿਧਰ ਜਾ ਰਿਹਾ ਆਦਿ ਬਾਰੇ ਪੂਰੇ ਵੇਰਵੇ ਦਰਜ ਕਰ ਰਹੇ ਹਨ।