ਸਿੱਖ ਅਪਣੇ ਗੁਰੂ ਘਰਾਂ ਦੀ ਹਿਫ਼ਾਜ਼ਤ ਕਰਨ: ਗਿ. ਗੁਰਬਚਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੌਦਾ ਸਾਧ ਦਾ ਮਸਲਾ ਅਦਾਲਤ ਨਾਲ ਸਬੰਧਤ ਹੈ ਅਤੇ ਸਿੱਖ ਇਸ ਵਿਚ ਸ਼ਾਮਲ ਨਾ ਹੋਣ।

Giani Gurbachan Singh

ਅੰਮ੍ਰਿਤਸਰ, 23 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੌਦਾ ਸਾਧ ਦਾ ਮਸਲਾ ਅਦਾਲਤ ਨਾਲ ਸਬੰਧਤ ਹੈ ਅਤੇ ਸਿੱਖ ਇਸ ਵਿਚ ਸ਼ਾਮਲ ਨਾ ਹੋਣ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅਪਣੀ, ਗੁਰੂ ਘਰਾਂ ਦੀ ਹਿਫ਼ਾਜ਼ਤ ਕਰਨ ਦੀ ਜ਼ਰੂਰਤ ਹੈ। ਸ਼ਰਾਰਤੀ ਲੋਕ ਕੋਈ ਵੀ ਗੜਬੜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੌਦਾ ਸਾਧ ਵਿਰੁਧ ਅਦਾਲਤੀ ਫ਼ੈਸਲਾ ਆਉਣ 'ਤੇ ਹਲਾਤ 'ਤੇ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ 'ਚ ਸਾਨੂੰ ਸਾਵਧਾਨ ਰਹਿਣ ਅਤੇ ਸਖ਼ਤੀ ਨਾਲ ਮੌਜੂਦਾ ਬਣੇ ਹਲਾਤ ਤੇ ਤਿੱਖੀ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਗੁਰਦਵਾਰਾ ਘੱਲੂਘਾਰਾ ਸਬੰਧੀ ਜਥੇਦਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰ ਦਿਤਾ ਕਿ ਉਹ ਅਪਣੇ ਆਗੂਆਂ ਤੇ ਮੰਤਰੀਆਂ ਨੂੰ ਆਦੇਸ਼ ਕਰਨ ਜਿਸ ਨਾਲ ਸ਼ਾਂਤ ਹਲਾਤ ਅਸ਼ਾਂਤ ਹੋਣ ਤੋਂ ਬਚ ਸਕਣ। ਇਹ ਸੰਕੇਤ ਉਨ੍ਹਾਂ ਦਾ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਬਾਰੇ ਦਸਿਆ ਜਾ ਰਿਹਾ ਹੈ। ਉਨ੍ਹਾਂ 11 ਅਗੱਸਤ ਨੂੰ ਵਾਪਰੀ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਅਤਿ ਨਿੰਦਣਯੋਗ ਹੈ। ਗੁ: ਘੱਲੂਘਾਰੇ 'ਚ ਬੀਤੇ ਦਿਨ ਵਾਪਰੀ ਘਟਨਾ ਸਬੰਧੀ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ 4 ਸਤੰਬਰ ਨੂੰ ਰੀਪੋਰਟ ਦੇਵੇਗੀ ਜਿਸ 'ਤੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਬੈਠਕ 'ਚ ਵਿਚਾਰ ਕਰ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।