ਦੇਸ਼ ਭਲਾਈ ਲਈ ਹਮੇਸ਼ਾ ਸੱਚ ਬੋਲਦਾ ਰਹਾਂਗਾ: ਸ਼ਤਰੂਘਣ ਸਿਨਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰਾਂ ਜੁਮਲਿਆਂ ਨਾਲ ਨਹੀਂ, ਕੰਮਾਂ ਨਾਲ ਚਲਦੀਆਂ ਹਨ: ਜਸਵੰਤ ਸਿਨਹਾ

Always be truthful for the good of the Nation: Shatrughan Sinha

ਚੰਡੀਗੜ੍ਹ, ਰਾਸ਼ਟਰ ਮੰਚ ਦੇ ਆਗੂ ਅਤੇ ਭਾਜਪਾ ਦੇ ਸਾਬਕਾ ਮੰਤਰੀ ਜਸਵੰਤ ਸਿਨਹਾ ਨੇ ਕਿਹਾ ਕਿ ਸਰਕਾਰਾਂ ਜੁਮਲਿਆਂ ਨਾਲ ਨਹੀਂ ਚਲਦੀ ਤੇ ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਜੁਮਲੇ ਸਾਬਤ ਹੋਏ ਹਨ। ਉਨ੍ਹਾਂ ਇਹ ਗੱਲ ਪ੍ਰੈਸ ਕਲੱਬ ਵਿੱਚ ਪ੍ਰੈੱਸ ਦਾ ਮੀਟ ਪ੍ਰੋਗਰਾਮ ਸਮੇਂ ਕਹੀ। ਉਨ੍ਹਾਂ ਕਿਹਾ ਕਿ 2019 ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਹਨ ਤਾਂ ਲੋਕਾਂ ਨੂੰ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਹੀ ਵੋਟ ਪਾਉਣੀ ਪਾਉਣੀ ਹੈ। 

ਇਸ ਮੌਕੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੈਂ ਰਾਜਨੀਤਕ ਨਫ਼ੇ -ਨੁਕਸਾਨ ਦੇਖ ਕੇ ਨਹੀਂ ਬੋਲਦਾ ਬਲਕਿ ਜੋ ਵੀ ਬੋਲਦਾ ਹਾਂ ਉਹ ਸੱਚ ਬੋਲਦਾ ਹਾਂ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ ਹੈ ਤੇ ਪਾਰਟੀ ਬਾਅਦ ਵਿਚ ਤੇ ਜੇ ਸੱਚ ਕਹਿਣਾ ਬਗਾਵਤ ਹੈ ਤਾਂ ਮੈਂ ਵੀ ਬਾਗੀ ਹਾਂ । ਉਨ੍ਹਾਂ ਕਿਹਾ ਕਿ ਉਨ੍ਹਾਂ ਅਜੇ ਪਾਰਟੀ ਨਹੀਂ ਛੱਡੀ ਤੇ ਨਾ ਹੀ ਪਾਰਟੀ ਛੱਡਦ ਦਾ ਵਿਚਾਰ ਹੈ ਪਰ ਮੈਂ ਸੱਚ ਬੋਲਦਾ ਰਹਾਂਗਾ।