Launch ASAP : ਕੇਜਰੀਵਾਲ ਨੇ ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਰਾਜਨੀਤੀ ਦੀ ਕੀਤੀ ਸ਼ੁਰੂਆਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

Launch ASAP : ਵਿਦਿਆਰਥੀਆਂ ਲਈ ਰਾਜਨੀਤੀ ਦੇ ਖੇਤਰ ’ਚ ਹੋਵੇਗੀ ਲਾਹੇਵੰਦ

Kejriwal launches Association of Students for Alternative Politics Latest news in Punjabi

Kejriwal launches Association of Students for Alternative Politics Latest news in Punjabi : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ, ਇੱਥੋਂ ਦੀ ਰਾਜਨੀਤੀ ਤੋਂ ਦੂਰ ਅਰਵਿੰਦ ਕੇਜਰੀਵਾਲ ਹੁਣ ਨੌਜਵਾਨਾਂ ਨੂੰ ਬਦਲਵੀਂ ਰਾਜਨੀਤੀ ਲਈ ਇਕ ਵੱਡਾ ਦਾਅ ਲਗਾਇਆ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਪ੍ਰੋਗਰਾਮ ਦੌਰਾਨ ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਪਾਲੀਟਿਕਸ (ASAP) ਦੀ ਸ਼ੁਰੂਆਤ ਕੀਤੀ। ਇਸ ਰਾਹੀਂ ਦੇਸ਼ ਭਰ ਦੇ 50 ਹਜ਼ਾਰ ਕਾਲਜਾਂ ਵਿਚ 5 ਲੱਖ ਦੇਸ਼ ਭਗਤ ਨੌਜਵਾਨਾਂ ਨੂੰ ਰਾਜਨੀਤੀ ਲਈ ਤਿਆਰ ਕਰਨ ਦੀ ਯੋਜਨਾ ਹੈ, ਤਾਂ ਜੋ ਉਹ ਵਿਕਲਪਿਕ ਰਾਜਨੀਤੀ ਦੀ ਨੀਂਹ ਰੱਖ ਸਕਣ।

ਜਾਣਰਾਕੀ ਅਨੁਸਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੋਗਰਾਮ ਦੌਰਾਨ ASAP ਲਾਂਚ ਕੀਤੀ। ਨੌਜਵਾਨਾਂ 'ਚ ਪਕੜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ 'ਆਪ' ਨੇ ਅਪਣੇ ਨਵੇਂ ਵਿਦਿਆਰਥੀ ਵਿੰਗ ਦਾ ਕੀਤਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਰਾਜਨੀਤੀ ਦੇ ਖੇਤਰ ’ਚ ਲਾਹੇਵੰਦ ਸਿੱਧ ਹੋਵੇਗੀ। ਇਸ ਮੌਕੇ ਉਨ੍ਹਾਂ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਨੇਤਾ ਮੀਤ ਹੇਅਰ, ਅਨਮੋਲ ਗਗਨ ਮਾਨ ਤੇ ਹੋਰ ਵੱਡੇ ਨੇਤਾ ਵੀ ਮੌਜੂਦ ਸਨ। 

ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮੰਤਰੀ ਦਾ ਬੇਟਾ ਮੰਤਰੀ ਦੀ ਪ੍ਰਥਾ ਨੂੰ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਦੇਸ਼ ਦਾ ਕੋਈ ਵੀ ਨੌਜਵਾਨ ਹੁਣ ਰਾਜਨੀਤੀ ਤੇ ਆਮ ਆਦਮੀ ਨਾਲ ਜੁੜ ਸਕਦਾ ਹੈ।

ਜਾਣਕਾਰੀ ਅਨੁਸਾਰ JNU, ਦਿੱਲੀ ਯੂਨੀਵਰਸਿਟੀ 'ਚ ASAP ਚੋਣਾਂ ਲੜੇਗੀ।