ਮਾਨਸੂਨ ਇਜਲਾਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਦਨ ਵਿਚ ਸਰਕਾਰ ਨੂੰ ਘੇਰਨ ਦੀ ਤਿਆਰੀ

MP Ravneet Singh Bittu

ਚੰਡੀਗੜ੍ਹ : ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਅਹਿਮ ਮੁੱਦੇ ਹਨ ਜਿਨ੍ਹਾਂ 'ਤੇ ਸੈਸ਼ਨ 'ਚ ਸਰਕਾਰ ਨੂੰ ਘੇਰਿਆ ਜਾਵੇਗਾ।

ਲੋਕਾਂ ਦੇ ਇਨ੍ਹਾਂ ਮੁੱਦਿਆਂ ਵਿਚ ਸਭ ਤੋਂ ਵੱਡਾ ਮੁੱਦਾ ਮਣੀਪੁਰ ਦਾ ਹੈ ਜਿਥੇ ਹਿੰਸਾ ਹੋ ਰਹੀ ਹੈ ਪਰ ਹੁਣ ਤਕ ਪ੍ਰਧਾਨ ਮੰਤਰੀ ਨੇ ਇਸ 'ਤੇ ਕੁੱਝ ਨਹੀਂ ਕਿਹਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਵਿਰੁੱਧ ਆਰਡੀਨੈਂਸ ਦਾ ਵਿਰੋਧ ਹੋਵੇਗਾ, ਸਾਰੀਆਂ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰਨਗੀਆਂ।

ਇਹ ਵੀ ਪੜ੍ਹੋ: ਮਣੀਪੁਰ 'ਚ 2 ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਘੁੰਮਾਇਆ, ਸਮੂਹਿਕ ਬਲਾਤਕਾਰ ਦਾ ਦੋਸ਼ 

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੜ੍ਹਾਂ ਕਾਰਨ ਪੂਰੇ ਭਾਰਤ ਖਾਸ ਕਰ ਕੇ ਪੰਜਾਬ 'ਚ ਹੋਏ ਨੁਕਸਾਨ, ਮਾਈਨਿੰਗ, ਰਾਸ਼ਟਰੀ ਸੁਰੱਖਿਆ (ਚੀਨ 'ਤੇ ਲਗਾਤਾਰ ਕਬਜ਼ਾ ਕਰ ਰਿਹਾ ਹੈ,) 'ਤੇ ਚਰਚਾ ਹੋਵੇਗੀ। ਰਾਜਪਾਲ ਦੇ ਦੋਗਲੇ ਰਵੱਈਏ ਦੀਆਂ ਸਾਰੀਆਂ ਵੱਡੀਆਂ ਗੱਲਾਂ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਰਾਜ ਵਿਚ ਜਿਥੇ ਵਿਰੋਧੀ ਪਾਰਟੀ ਸੱਤਾ ਵਿਚ ਹਨ ਉਥੇ ਰਾਜਪਾਲ ਅਪਣੀ ਮਰਜ਼ੀ ਨਾਲ ਫ਼ੈਸਲੇ ਲੈ ਰਿਹਾ ਹੈ। ਰਾਜਪਾਲ ਦਿੱਲੀ ਦੇ ਹੁਕਮਾਂ 'ਤੇ ਕੰਮ ਕਰ ਰਹੇ ਹਨ ਅਤੇ ਸਰਕਾਰ ਨੂੰ ਤੋੜ-ਮਰੋੜ ਰਹੇ ਹਨ। ਸਾਂਸਦ ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਐਮ.ਐਸ.ਪੀ. ਦਾ ਮਾਮਲਾ ਵੀ ਸੰਸਦ 'ਚ ਵੀ ਉਠਾਇਆ ਜਾਵੇਗਾ।