ਜਦੋਂ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਕੱਟੜਪੰਥੀ ਅਤੇ ਨਕਸਲੀ ਕਿਹਾ ਗਿਆ ਸੀ ਤਾਂ ਕੀ ਇਹ ਉਨ੍ਹਾਂ ਦਾ ਅਪਮਾਨ ਨਹੀਂ ਸੀ : ਰਣਜੀਪ ਸੁਰਜੇਵਾਲਾ

ਏਜੰਸੀ

ਖ਼ਬਰਾਂ, ਰਾਜਨੀਤੀ

ਉਪ ਰਾਸ਼ਟਰਪਤੀ ਵਲੋਂ ਅਪਣੀ ‘ਨਕਲ’ ਕੀਤੇ ਜਾਣ ਨੂੰ ਕਿਸਾਨਾਂ ਦਾ ਅਪਮਾਨ ਦੱਸਣ ’ਤੇ ਕਾਂਗਰਸ ਆਗੂ ਤਿੱਖਾ ਹਮਲਾ

Randeep Singh Surjewala

ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਬੁਧਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਲੋਂ ਨਕਲ ਕੀਤੇ ਜਾਣ ਦੇ ਵਿਵਾਦ ਦੇ ਪਿਛੋਕੜ ’ਚ ਕਿਹਾ ਕਿ ਕੀ ਜਦੋਂ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਕੱਟੜਪੰਥੀ ਅਤੇ ਨਕਸਲੀ ਕਿਹਾ ਗਿਆ ਸੀ ਤਾਂ ਕੀ ਇਹ ਉਨ੍ਹਾਂ ਦਾ ਅਪਮਾਨ ਨਹੀਂ ਸੀ।

ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਭਵਨ ’ਚ ਉਨ੍ਹਾਂ ਅਤੇ ਤ੍ਰਿਣਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਵਲੋਂ ਉਨ੍ਹਾਂ ਦੀ ਨਕਲ ਕਰਨ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉੱਚ ਸਦਨ ’ਚ ਕਿਹਾ ਕਿ ਸੰਸਦ ਭਵਨ ’ਚ ਉਨ੍ਹਾਂ ਦੀ ਨਕਲ ਕਰ ਕੇ ਕਿਸਾਨ ਸਮਾਜ ਅਤੇ ਉਨ੍ਹਾਂ ਦੀ ਜਾਤ (ਜਾਟ) ਦਾ ਅਪਮਾਨ ਕੀਤਾ ਗਿਆ ਹੈ। 

ਰਾਜ ਸਭਾ ਮੈਂਬਰ ਸੁਰਜੇਵਾਲਾ ਨੇ ਕਿਹਾ, ‘‘ਜਦੋਂ ਮੋਦੀ ਸਰਕਾਰ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਕੱਟੜਪੰਥੀ, ਨਕਸਲੀ ਅਤੇ ਅਰਾਜਕਤਾਵਾਦੀ ਤੱਤ ਦੱਸ ਰਹੀ ਸੀ ਤਾਂ ਕੀ ਇਹ ਕਿਸਾਨਾਂ ਦਾ ਅਪਮਾਨ ਨਹੀਂ ਸੀ? ਜਦੋਂ ਕਿਸਾਨ ਅੰਦੋਲਨ ਵਿਚ 700 ਕਿਸਾਨ ਸ਼ਹੀਦ ਹੋਏ ਸਨ, ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ)-ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦਾ ਇਕ ਵੀ ਸੰਸਦ ਮੈਂਬਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸੰਸਦ ’ਚ ਖੜ੍ਹਾ ਨਹੀਂ ਹੋਇਆ ਸੀ, ਕੀ ਇਹ ਕਿਸਾਨਾਂ ਦਾ ਅਪਮਾਨ ਨਹੀਂ ਸੀ?’’

ਉਨ੍ਹਾਂ ਕਿਹਾ, ‘‘ਜਦੋਂ ਭਾਜਪਾ ਦੇ ਇਕ ਵਿਅਕਤੀ ਨੇ ਕਿਸਾਨਾਂ ਨੂੰ ਕੁਚਲ ਦਿਤਾ, ਜਦੋਂ ਦਿੱਲੀ ਦੇ ਦਰਵਾਜ਼ੇ ’ਤੇ ਉਨ੍ਹਾਂ ਦੇ ਰਸਤੇ ’ਚ ਕੀਲ ਗੱਡ ਦਿਤੇ ਗਏ ਤਾਂ ਕੀ ਇਹ ਕਿਸਾਨਾਂ ਦਾ ਅਪਮਾਨ ਨਹੀਂ ਸੀ? ਉਦੋਂ ਕਿਸਾਨਾਂ ਦਾ ਅਪਮਾਨ ਕਿਉਂ ਨਹੀਂ ਵਿਖਾਈ ਦੇ ਰਿਹਾ ਸੀ?’’

ਸੁਰਜੇਵਾਲਾ ਨੇ ਕਿਹਾ, ‘‘ਜਦੋਂ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਕਿਸਾਨਾਂ ਦੀਆਂ ਪਹਿਲਵਾਨ ਧੀਆਂ ਦਾ ਜਿਨਸੀ ਸ਼ੋਸ਼ਣ ਕੀਤਾ, ਜਦੋਂ ਉਹ ਸੰਸਦ ਦੇ ਦਰਵਾਜ਼ੇ ’ਤੇ ਨਿਆਂ ਲਈ ਰੋ ਰਹੀਆਂ ਸਨ, ਜਦੋਂ ਭਾਜਪਾ ਸਰਕਾਰ ਦੀ ਪੁਲਿਸ ਨੇ ਉਨ੍ਹਾਂ ਨੂੰ ਜੁੱਤੀਆਂ ਹੇਠਾਂ ਕੁਚਲ ਦਿਤਾ ਸੀ, ਜਦੋਂ ਉਨ੍ਹਾਂ ਨੂੰ ਸੰਸਦ ਦੇ ਬਾਹਰ ਜੰਤਰ ਮੰਤਰ ’ਤੇ ਸੜਕਾਂ ’ਤੇ ਘਸੀਟਿਆ ਗਿਆ ਸੀ... ਤਾਂ ਫਿਰ ਜਦੋਂ ਕਿਸਾਨਾਂ ਦਾ ਅਪਮਾਨ ਨਹੀਂ ਕੀਤਾ ਗਿਆ?’’

ਉਨ੍ਹਾਂ ਕਿਹਾ, ‘‘ਜਦੋਂ ਫੌਜ ਦੀ ਸੇਵਾ ਕਰਨ ਵਾਲੇ ਕਿਸਾਨਾਂ ਦੇ ਭਰਾ, ਪੁੱਤਰ ਅਤੇ ਔਰਤਾਂ ਦੇਸ਼ ਦੀ ਸੰਸਦ ਦੇ ਬਾਹਰ ‘ਵਨ ਰੈਂਕ, ਵਨ ਪੈਨਸ਼ਨ’ ਦੀ ਬੇਨਤੀ ਕਰ ਰਹੇ ਸਨ ਤਾਂ 15 ਅਗੱਸਤ ਤੋਂ ਇਕ ਦਿਨ ਪਹਿਲਾਂ 14 ਅਗੱਸਤ ਦੀ ਸ਼ਾਮ ਨੂੰ ਉਨ੍ਹਾਂ ਨੂੰ ਜੰਤਰ-ਮੰਤਰ ਦੀਆਂ ਸੜਕਾਂ ’ਤੇ ਘਸੀਟ ਕੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿਸਾਨਾਂ ਦਾ ਅਪਮਾਨ ਨਹੀਂ ਹੋਇਆ?’’

ਉਨ੍ਹਾਂ ਕਿਹਾ ਕਿ ਅਹੁਦੇ ਦੀ ਇੱਜ਼ਤ ਜਾਤ ਕਾਰਨ ਨਹੀਂ ਬਲਕਿ ਫ਼ਰਜ਼ ਦੀ ਭਾਵਨਾ ਕਾਰਨ ਹੁੰਦੀ ਹੈ। ਕਾਂਗਰਸ ਨੇਤਾ ਨੇ ਇਹ ਵੀ ਕਿਹਾ, ‘‘ਜਦੋਂ ਸਰਕਾਰ ਸੰਵਿਧਾਨ ’ਤੇ ਹਮਲਾ ਕਰ ਰਹੀ ਹੈ ਤਾਂ ਇਸ ਦਾ ਵਿਰੋਧ ਕਰਨਾ ਸੱਚੀ ਦੇਸ਼ ਭਗਤੀ ਹੈ।’’