ਔਰਤਾਂ ਅੰਦਰ ਹੁੰਦੀ ਹੈ ਵਧੇਰੇ ਸਹਿਣਸ਼ੀਲਤਾ ਅਤੇ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਰਦਾਂ ਵਿਚ ਸਰੀਰਕ ਤਾਕਤ ਬੇਸ਼ੱਕ ਜ਼ਿਆਦਾ ਹੋਵੇ ਪਰ ਔਰਤਾਂ ਸਹਿਣਸ਼ੀਲਤਾ ਅਤੇ ਦਮ ਦੇ ਮਾਮਲੇ ਵਿਚ ਮਰਦਾਂ 'ਤੇ ਭਾਰੀ ਪੈਂਦੀਆਂ ਹਨ।

Women

ਟੋਰਾਂਟੋ, 27 ਅਗੱਸਤ : ਮਰਦਾਂ ਵਿਚ ਸਰੀਰਕ ਤਾਕਤ ਬੇਸ਼ੱਕ ਜ਼ਿਆਦਾ ਹੋਵੇ ਪਰ ਔਰਤਾਂ ਸਹਿਣਸ਼ੀਲਤਾ ਅਤੇ ਦਮ ਦੇ ਮਾਮਲੇ ਵਿਚ ਮਰਦਾਂ 'ਤੇ ਭਾਰੀ ਪੈਂਦੀਆਂ ਹਨ। ਇਹ ਗੱਲ ਨਵੇਂ ਅਧਿਐਨ ਵਿਚ ਕਹੀ ਗਈ ਹੈ।
ਅਧਿਐਨਕਾਰਾਂ ਨੇ ਕਿਹਾ ਕਿ ਉਮਰ ਅਤੇ ਦੌੜਨ ਦੀ ਸਮਰੱਥਾ ਪੱਖੋਂ ਮਰਦਾਂ ਮੁਕਾਬਲੇ ਔਰਤਾਂ ਕੁਦਰਤੀ, ਊਰਜਾਵਾਨ ਅਭਿਆਸ ਤੋਂ ਬਾਅਦ ਘੱਟ ਥਕਦੀਆਂ ਹਨ। ਅਧਿਐਨ ਵਿਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਅਧਿਐਨਕਾਰ ਵੀ ਸ਼ਾਮਲ ਸਨ। ਯੂਬੀਸੀ ਦੇ ਸਹਾਇਕ ਪ੍ਰੋਫ਼ੈਸਰ ਬ੍ਰਿਆਨ ਡਾਲਟਨ ਨੇ ਕਿਹਾ ਕਿ ਇਹ ਤਾਂ ਪਤਾ ਹੀ ਸੀ ਕਿ ਵਜ਼ਨ ਚੁੱਕਣ ਜਿਹੇ ਕੰਮਾਂ ਵਿਚ ਜਿਥੇ ਜੋੜਾਂ ਦੀ ਹਰਕਤ ਦੀ ਲੋੜ ਨਹੀਂ ਹੁੰਦੀ, ਉਸ ਵਿਚ ਔਰਤਾਂ ਜ਼ਿਆਦ ਨਹੀਂ ਥਕਦੀਆਂ।
ਅਧਿਐਨਕਾਰਾਂ ਨੇ ਕਿਹਾ, 'ਜਿਨ੍ਹਾਂ ਨੂੰ ਸਵਾਲ ਪੁੱਛੇ ਗਏ, ਉਨ੍ਹਾਂ ਸ਼ਾਨਦਾਰ ਜਵਾਬ ਦਿਤੇ। ਔਰਤਾਂ ਵੱਡੇ ਫ਼ਰਕ ਨਾਲ  ਮਰਦਾਂ ਨੂੰ ਪਿੱਛੇ ਛੱਡ ਸਕਦੀਆਂ ਹਨ।' ਅਧਿਐਨਕਾਰਾਂ ਨੇ ਅੱਠ ਮਰਦਾਂ ਅਤੇ ਨੌਂ ਔਰਤਾਂ ਨੂੰ ਬਰਾਬਰ ਸਰੀਰਕ ਤੰਦਰੁਸਤੀ ਪੱਧਰ 'ਤੇ ਇਸ ਪਰਖ ਲਈ ਚੁਣਿਆ। (ਏਜੰਸੀ)