'ਸਾਰੀਆਂ ਏਜੰਸੀਆਂ 'ਤੇ ਭਾਜਪਾ ਦਾ ਕੰਟਰੋਲ ਹੈ', CBI ਅਤੇ ED ਦੇ ਛਾਪੇ 'ਤੇ ਬੋਲੇ ਤੇਜਸਵੀ ਯਾਦਵ

ਏਜੰਸੀ

ਖ਼ਬਰਾਂ, ਰਾਜਨੀਤੀ

ਨ੍ਹਾਂ ਨੂੰ ਜਨਤਾ ਦੇ ਸਾਹਮਣੇ ਸਹੀ ਸਵਾਲ ਉਠਾਉਣੇ ਚਾਹੀਦੇ ਹਨ। ਪਰ ਭਾਜਪਾ ਵਿਚ ਇੱਕ ਵਿਰੋਧਾਭਾਸ ਵੀ ਹੈ, ਇੱਕ ਭੁਲੇਖਾ ਵੀ ਹੈ। 

Tejashwi Yadav

 ਪਟਨਾ: ਬਿਹਾਰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਲਗਾਤਾਰ ਦੂਜੇ ਦਿਨ ਭਾਜਪਾ 'ਤੇ ਨਿਸ਼ਾਨਾ ਸਾਧਿਆ। ਤੇਜਸਵੀ ਨੇ ਮੰਗਲਵਾਰ ਨੂੰ ਸੀਬੀਆਈ ਅਤੇ ਈਡੀ ਦੇ ਛਾਪੇ 'ਤੇ ਨਾਰਾਜ਼ਗੀ ਜਤਾਈ। ਤੇਜਸਵੀ ਯਾਦਵ ਨੇ ਜ਼ਮੀਨ ਦੇ ਬਦਲੇ ਨੌਕਰੀ ਦੇ ਮਾਮਲੇ ਦੀ ਜਾਂਚ ਬਾਰੇ ਕਿਹਾ ਕਿ ਇਹ ਸੀਬੀਆਈ ਅਤੇ ਈਡੀ 6 ਸਾਲਾਂ ਤੋਂ ਕੀ ਕਰ ਰਹੀ ਸੀ? ਸਾਰੀਆਂ ਏਜੰਸੀਆਂ 'ਤੇ ਭਾਜਪਾ ਦਾ ਕੰਟਰੋਲ ਹੈ।

ਤੇਜਸਵੀ ਯਾਦਵ ਨੇ ਕਿਹਾ ਕਿ 'ਸੱਚ ਨੂੰ ਡਰ ਕਿਸ ਗੱਲ ਦਾ? ਜ਼ਮੀਨ ਦੇ ਬਦਲੇ ਨੌਕਰੀ ਦੇ ਮਾਮਲੇ ਵਿਚ ਸੀਬੀਆਈ ਦੀ ਜਾਂਚ ਦੋ ਵਾਰ ਹੋ ਚੁੱਕੀ ਹੈ। 6 ਸਾਲਾਂ ਤੋਂ ਕੀ ਹੋ ਰਿਹਾ ਸੀ? ਮੈਨੂੰ ਕੁਝ ਨਵਾਂ ਦੱਸੋ, ਮੈਨੂੰ ਕੋਈ ਨਵਾਂ ਸਬੂਤ ਦੱਸੋ। ਜੇਕਰ ਇਹ ਕੋਈ ਕਾਨੂੰਨੀ ਮਾਮਲਾ ਹੈ ਤਾਂ ਅਸੀਂ ਇਸ ਨਾਲ ਕਾਨੂੰਨੀ ਤੌਰ 'ਤੇ ਨਜਿੱਠਾਂਗੇ ਪਰ ਗੱਲ ਇਹ ਹੈ ਕਿ ਇਸ ਸਭ ਦੇ ਪਿੱਛੇ ਕੌਣ ਹੈ। ਉਹ ਆਜ਼ਾਦ ਏਜੰਸੀ ਨੂੰ ਆਜ਼ਾਦ ਕਿਉਂ ਨਹੀਂ ਰਹਿਣ ਦਿੰਦੇ। ਉਹਨਾਂ ਨੇ ਏਜੰਸੀਆਂ ਨੂੰ ਹਾਈਜੈਕ ਕਰ ਲਿਆ ਹੈ। 

ਜ਼ਮੀਨ ਦੇ ਅਦਲਾ-ਬਦਲੀ ਵਿਚ ਨੌਕਰੀ ਦੇ ਮਾਮਲੇ ਵਿੱਚ ਸੀਬੀਆਈ ਅਤੇ ਈਡੀ ਦੀ ਜਾਂਚ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ 'ਤੇ ਤੇਜਸਵੀ ਯਾਦਵ ਨੇ ਕਿਹਾ, 'ਕੌਣ ਜੇਲ੍ਹ ਜਾਵੇਗਾ ਅਤੇ ਕੌਣ ਨਹੀਂ... ਇਹ ਫੈਸਲਾ ਕਰਨ ਵਾਲੀ ਭਾਜਪਾ ਕੌਣ ਹੈ। ਕੀ ਦੇਸ਼ ਵਿਚ ਤਾਨਾਸ਼ਾਹੀ ਹੈ? ਜੇਕਰ ਭਾਜਪਾ ਵਾਲੇ ਹੀ ਸਭ ਕੁਝ ਤੈਅ ਕਰ ਲੈਣ ਤਾਂ ਦੂਸਰੇ ਕੀ ਕਰਨਗੇ? ਤੇਜਸਵੀ ਯਾਦਵ ਨੇ ਬਿਹਾਰ ਵਿਧਾਨ ਸਭਾ 'ਚ ਬੋਲਦਿਆਂ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਅਸਲੀ ਗੱਲ ਨਹੀਂ ਕਰਦੀ। ਮੁੱਦੇ ਬਾਰੇ ਗੱਲ ਨਹੀਂ ਕਰਦੀ। ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਸਹੀ ਸਵਾਲ ਉਠਾਉਣੇ ਚਾਹੀਦੇ ਹਨ। ਪਰ ਭਾਜਪਾ ਵਿਚ ਇੱਕ ਵਿਰੋਧਾਭਾਸ ਵੀ ਹੈ, ਇੱਕ ਭੁਲੇਖਾ ਵੀ ਹੈ।