ਸਿੱਖ ਕਤਲੇਆਮ ਪੀੜਤਾਂ ਲਈ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਬਸਿਡੀ ਦਾ ਲਾਭ ਯਕੀਨੀ ਬਣਾਈ ਜਾਵੇ : ਆਤਿਸ਼ੀ

ਸਪੋਕਸਮੈਨ Fact Check

ਖ਼ਬਰਾਂ, ਰਾਜਨੀਤੀ

ਅਧਿਕਾਰੀਆਂ ਨੂੰ ਪੀੜਤਾਂ ਲਈ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਜਲੀ ਸਬਸਿਡੀ ਦਾ ਲਾਭ ਯਕੀਨੀ ਬਣਾਉਣ ਦੇ ਹੁਕਮ

Atishi

ਨਵੀਂ ਦਿੱਲੀ: ਦਿੱਲੀ ਦੀ ਬਿਜਲੀ ਮੰਤਰੀ ਆਤਿਸ਼ੀ ਨੇ ਬੁਧਵਾਰ ਨੂੰ ਹੁਕਮ ਦਿਤਾ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ 400 ਯੂਨਿਟ ਤਕ ਦੇ ਬਿਜਲੀ ਬਿਲ 2018 ’ਚ ਇਸ ਯੋਜਨਾ ਦੇ ਨੋਟੀਫਿਕੇਸ਼ਨ ਅਤੇ ਉਨ੍ਹਾਂ ਦੇ ਸਰਟੀਫਿਕੇਟ ਦੇ ਵਿਚਕਾਰ ਦੀ ਮਿਆਦ ਲਈ ਮੁਆਫ ਕੀਤੇ ਜਾਣ। 

ਮੰਤਰੀ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ 400 ਯੂਨਿਟ ਤਕ ਮੁਫਤ ਬਿਜਲੀ ਦੇਣ ਦੀ ਯੋਜਨਾ ਕੇਜਰੀਵਾਲ ਸਰਕਾਰ ਨੇ 2018 ’ਚ ਸ਼ੁਰੂ ਕੀਤੀ ਸੀ। ਬੁਧਵਾਰ ਨੂੰ ਇਕ ਸਮੀਖਿਆ ਮੀਟਿੰਗ ’ਚ ਮੰਤਰੀ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿਤੇ ਕਿ ਪੀੜਤਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਜਲੀ ਸਬਸਿਡੀ ਦਾ ਲਾਭ ਯਕੀਨੀ ਬਣਾਇਆ ਜਾਵੇ। 

ਉਨ੍ਹਾਂ ਸਬਸਿਡੀ ਸਕੀਮ ਤੋਂ ਵਾਂਝੇ ਪੀੜਤਾਂ ਦੀ ਪ੍ਰਮਾਣੀਕਰਨ ਪ੍ਰਕਿਰਿਆ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ ਦਿਤੇ। ਮੰਤਰੀ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਦੰਗਾ ਪੀੜਤਾਂ ਲਈ ਵਿਲੱਖਣ ਪਛਾਣ ਚਿੱਠੀ ਬਣਾਉਣ ਦੇ ਵੀ ਹੁਕਮ ਦਿਤੇ ਤਾਂ ਜੋ ਉਹ ਬਿਨਾਂ ਕਿਸੇ ਸਮੱਸਿਆ ਦੇ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।