BJP ਲੀਡਰਾਂ ਦੀ ਹਿਰਾਸਤ ਤੋਂ ਬਾਅਦ Kuldeep Dhaliwal ਨੇ Jakhar ’ਤੇ ਸਾਧਿਆ ਨਿਸ਼ਾਨਾ
ਸੁਨੀਲ ਜਾਖੜ ਕਦੇ ਨਹੀਂ ਕਰਦੇ ਭਾਜਪਾ ਨੂੰ ਮਜ਼ਬੂਤ ਕਰਨ ਦੀ ਗੱਲ : ਕੁਲਦੀਪ ਸਿੰਘ ਧਾਲੀਵਾਲ
Kuldeep Dhaliwal Targets Jakhar after Detention of BJP Leaders Latest News in Punjabi ਚੰਡੀਗੜ੍ਹ : ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਗਾ ਕੇ ਪੰਜਾਬ ਦੇ 10 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਅਤੇ ਆਪ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਉਨ੍ਹਾਂ ਨੇ ਭਾਜਪਾ ਲੀਡਰਾਂ ਦੀ ਹਿਰਾਸਤ ਤੋਂ ਬਾਅਦ ਸੁਨੀਲ ਜਾਖੜ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਮਹਿੰਗਾ ਹੋਣ ਕਾਰਨ ਲੋਕ ਪਹਿਲਾਂ ਹੀ ਮਹਿੰਗਾਈ ਦੀ ਵੱਡੀ ਮਾਰ ਨੂੰ ਝੱਲ ਰਹੇ ਹਨ ਤੇ ਹੁਣ ਇਹ ਰਾਸ਼ਨ ਕਾਰਡ ਕੱਟਣ ਦੇ ਨਾਲ ਗ਼ਰੀਬ ਲੋਕਾਂ ਦੇ ਢਿੱਡ ’ਤੇ ਲੱਤ ਮਾਰੀ ਜਾ ਰਹੀ ਹੈ।
ਇਸ ਮੌਕੇ ’ਤੇ ਧਾਲੀਵਾਲ ਨੇ ਬੀ.ਜੇ.ਪੀ. ਵਲੋਂ ਪਿੰਡਾਂ, ਸ਼ਹਿਰਾਂ ਵਿਚ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਬਹਾਨੇ ਬਣਾਉਣ ਦੀ ਜੋ ਪ੍ਰਕਿਰਿਆ ਆਰੰਭੀ ਗਈ ਹੈ, ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਕੇਂਦਰ ਸਰਕਾਰ ਦੀ ਪਾਲਸੀ ਹੈ ਤਾਂ ਉਹ ਰਾਜ ਸਰਕਾਰ ਰਾਹੀਂ ਲੋਕਾਂ ’ਚ ਜਾਣੀ ਚਾਹੀਦੀ ਹੈ ਨਾ ਕਿ ਭਾਜਪਾ ਦੇ ਵਰਕਰਾਂ ਵਲੋਂ ਕੈਂਪ ਲਗਾ ਕੇ ਲੋਕਾਂ ਦੀ ਜੋ ਨਿੱਜੀ ਜਾਣਕਾਰੀ, ਜਿਸ ਵਿਚ ਆਧਾਰ ਕਾਰਡ, ਬੈਂਕ ਦੀਆਂ ਕਾਪੀਆਂ ਆਦਿ ਸ਼ਾਮਲ ਹਨ, ਲੈਣਾ ਅਤਿ-ਨਿੰਦਣਯੋਗ ਹੈ। ਇਕ ਸਵਾਲ ਦੇ ਜਵਾਬ ਵਿਚ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਦ ਵੀ ਗੱਲ ਕਰਦੇ ਹਨ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਹਨ, ਉਹ ਭਾਜਪਾ ਮਜ਼ਬੂਤ ਕਰਨ ਦੀ ਗੱਲ ਕਿਉਂ ਨਹੀਂ ਕਹਿੰਦੇ।
(For more news apart from Kuldeep Dhaliwal Targets Jakhar after Detention of BJP Leaders Latest News in Punjabi stay tuned to Rozana Spokesman.)