ਚੋਣਾਂ ਦੇ ਮੱਦੇਨਜ਼ਰ UP ਦੇ ਕੈਰਾਨਾ ਪਹੁੰਚੇ ਅਮਿਤ ਸ਼ਾਹ, ਘਰ-ਘਰ ਜਾ ਕੇ ਕੀਤਾ ਪ੍ਰਚਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕੈਰਾਨਾ ਵਿਚ ਘਰ-ਘਰ ਪ੍ਰਚਾਰ ਕੀਤਾ।

Home Minister Amit Shah in Kairana

 

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕੈਰਾਨਾ ਵਿਚ ਘਰ-ਘਰ ਪ੍ਰਚਾਰ ਕੀਤਾ। ਕੈਰਾਨਾ 2017 ਦੀਆਂ ਚੋਣਾਂ ਤੋਂ ਪਹਿਲਾਂ ਇੱਥੋਂ ਹਿੰਦੂ ਪਰਿਵਾਰਾਂ ਦੇ ਕਥਿਤ ਤੌਰ 'ਤੇ ਪਰਵਾਸ ਤੋਂ ਬਾਅਦ ਸੁਰਖੀਆਂ 'ਚ ਆਇਆ ਸੀ। ਘਰ-ਘਰ ਪ੍ਰਚਾਰ ਦੌਰਾਨ ਸ਼ਾਹ ਨੇ ਪਰਵਾਸ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਹੁਣ ਕੈਰਾਨਾ ਪਰਤ ਆਏ ਹਨ। ਸ਼ਾਹ ਨੇ ਪਾਰਟੀ ਵਰਕਰਾਂ ਅਤੇ ਭਾਜਪਾ ਆਗੂਆਂ ਨਾਲ ਘਰ-ਘਰ ਜਾ ਕੇ ਪਰਚੇ ਵੰਡੇ, ਜਿਸ ਵਿਚ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ।

Home Minister Amit Shah in Kairana

ਇਸ ਦੌਰਾਨ ਚਾਰੇ ਪਾਸੇ ‘ਜੈ ਸ੍ਰੀ ਰਾਮ’ ਦੇ ਨਾਅਰੇ ਗੂੰਜ ਰਹੇ ਸਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸ਼ਾਹ ਦਾ ਇਹ ਪਹਿਲਾ ਚੋਣ ਦੌਰਾ ਸੀ ਅਤੇ ਕੈਰਾਨਾ ਤੋਂ ਸ਼ੁਰੂਆਤ ਕਰਨ ਦਾ ਵੀ ਆਪਣਾ ਮਹੱਤਵ ਹੈ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਸਮਾਜਵਾਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਹਿੰਦੂਆਂ ਨੂੰ ਇਸ ਖੇਤਰ ਤੋਂ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਸਾਲ 2017 'ਚ ਭਾਜਪਾ ਨੇ ਵੀ ਇਸ ਨੂੰ ਵੱਡਾ ਚੋਣ ਮੁੱਦਾ ਬਣਾਇਆ ਸੀ।

Home Minister Amit Shah in Kairana

ਹਾਲੀਆ ਚੋਣ ਰੈਲੀਆਂ ਵਿਚ ਵੀ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਇਕ ਵਾਰ ਫਿਰ ਇਹ ਮੁੱਦਾ ਉਠਾਇਆ ਅਤੇ ਇਹ ਵੀ ਦਾਅਵਾ ਕੀਤਾ ਕਿ ਰਾਜ ਵਿਚ ਯੋਗੀ ਆਦਿਤਿਆਨਾਥ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਇਆ ਹੈ।

Home Minister Amit Shah in Kairana

ਭਾਜਪਾ ਨੇ ਕੈਰਾਨਾ ਤੋਂ ਕਈ ਵਾਰ ਚੋਣ ਜਿੱਤ ਚੁੱਕੇ ਮਰਹੂਮ ਆਗੂ ਹੁਕਮ ਸਿੰਘ ਦੀ ਵੱਡੀ ਧੀ ਮ੍ਰਿਗਾਂਕਾ ਸਿੰਘ ਨੂੰ ਟਿਕਟ ਦਿੱਤੀ ਹੈ। ਕੈਰਾਨਾ ਤੋਂ ਆਰਐਲਡੀ-ਸਮਾਜਵਾਦੀ ਪਾਰਟੀ ਗਠਜੋੜ ਦੀ ਉਮੀਦਵਾਰ ਇਕਰਾ ਹਸਨ ਹੈ। ਕੈਰਾਨਾ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿਚ ਪੈਂਦਾ ਹੈ।