'ਸਪੋਕਸਮੈਨ' ਨੇ ਸੰਘਰਸ਼ ਕਰ ਕੇ ਬੁਲੰਦੀਆਂ ਛੂਹੀਆਂ: ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ. ਜੋਗਿੰਦਰ ਸਿੰਘ ਅਤੇ ਮੈਡਮ ਜਗਜੀਤ ਕੌਰ ਦੇ ਉਪਰਾਲਿਆਂ ਸਦਕਾ ਹੀ ਸਪੋਕਸਮੈਨ ਹਰ ਪੰਜਾਬੀ ਦੀ ਪਸੰਦ ਬਣਿਆ ਕਿਉਂਕਿ ਸਪੋਕਸਮੈਨ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ

image

ਸ਼ਹਿਣਾ, 18 ਅਗੱਸਤ (ਸੁਖਵਿੰਦਰ ਧਾਲੀਵਾਲ): ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਮੈਡਮ ਜਗਜੀਤ ਕੌਰ ਦੇ ਉਪਰਾਲਿਆਂ ਸਦਕਾ ਹੀ ਸਪੋਕਸਮੈਨ ਹਰ ਪੰਜਾਬੀ ਦੀ ਪਸੰਦ ਬਣਿਆ ਕਿਉਂਕਿ ਸਪੋਕਸਮੈਨ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਇਨ੍ਹਾਂ ਵਲੋਂ ਕਈ ਸੰਘਰਸ਼ ਕੀਤੇ ਗਏ ਜੋ ਸ਼ਲਾਘਾਯੋਗ ਹਨ। ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ, ਰਾਜਸਥਾਨ ਦੇ ਇੰਚਾਰਜ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਸਪੋਕਸਮੈਨ ਵਲੋ ਹਰ ਸਮੇਂ ਕੀਤੀ ਗਈ ਨਿਰਪੱਖ ਕਵਰੇਜ ਅਤੇ ਸਰਕਾਰ ਦੇ ਧਿਆਨ ਵਿਚ ਰਹਿੰਦੇ ਕਾਰਜਾਂ ਜਾਂ ਹੋਰ ਪੰਜਾਬ ਵਾਸੀਆਂ ਦੀਆਂ ਮਗੰਾਂ ਸਬੰਧੀ ਕੀਤੀਆਂ ਕੋਸ਼ਿਸ਼ਾਂ ਦੀ ਬਦੌਲਤ ਹੀ ਅੱਜ ਹਰ ਪੰਜਾਬੀ ਦੀ ਪਹਿਲੀ ਪਸੰਦ ਬਣਿਆਂ ਹੈ। ਢਿੱਲੋਂ ਨੇ ਕਿਹਾ ਕਿ ਸਪੋਕਸਮੈਨ ਵਿਚ ਛਪੀਆਂ ਸੰਪਾਦਾਕੀਆਂ ਨੂੰ ਪੰਜਾਬ ਵਾਸੀਆਂ ਨੇ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਪਸੰਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਹਿਤਾਂ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਵਾਅਦੇ ਕੀਤੇ ਹਨ, ਉਹ ਛੇਤੀ ਹੀ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ, ਪੀ.ਏ ਗੁਰਜੀਤ ਸਿੰਘ ਬਰਾੜ, ਸਰਪੰਚ ਗੁਰਸੇਵਕ ਸਿੰਘ ਨੈਣੇਵਾਲੀਆ ਆਦਿ ਹਾਜ਼ਰ ਸਨ।