ਵਿਧਾਇਕਾਂ ਦੀ ਖ਼ਰੀਦੋ ਫ਼ਰੋਖਤ ਕਰਨਾ ਤੇ ਧਮਕਾਣਾ ਹੁਣ ਸਿਆਸੀ ਪਾਰਟੀਆਂ ' ਸਮਝਦੀਆਂ 'ਚੰਗੀ ਮੈਨੇਜਮੈਂਟ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਵਤ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਵਿਧਾਇਕਾਂ ਦੀ ਖ਼ਰੀਦੋਫ਼ਰੋਖ਼ਤ ਕਰਨਾ, ਉਨ੍ਹਾਂ ਨੂੰ ਧਮਕਾਉਣਾ ਚਲਾਕ ਮੈਨੇਜਮੈਂਟ ਹੈ।

image

ਨਵੀਂ ਦਿੱਲੀ, 18 ਅਗੱਸਤ : ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੇ ਕਿਹਾ ਹੈ ਕਿ ਆਮ ਆਦਮੀ ਨੂੰ ਲੱਗ ਸਕਦਾ ਹੈ ਕਿ ਰਾਜਨੀਤਕ ਪਾਰਟੀਆਂ ਚੋਣਾਂ ਨੂੰ ਹਰ ਹਾਲ ਵਿਚ ਜਿੱਤਣਾ ਚਾਹੁੰਦੀਆਂ ਹਨ ਅਤੇ ਇਸ ਲਈ ਇਕ ਤਰ੍ਹਾਂ ਦੀ ਸਕ੍ਰਿਪਟ ਵੀ ਲਿਖਦੀਆਂ ਹਨ। ਰਾਵਤ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਵਿਧਾਇਕਾਂ ਦੀ ਖ਼ਰੀਦੋਫ਼ਰੋਖ਼ਤ ਕਰਨਾ, ਉਨ੍ਹਾਂ ਨੂੰ ਧਮਕਾਉਣਾ ਚਲਾਕ ਮੈਨੇਜਮੈਂਟ ਹੈ। ਉਨ੍ਹਾਂ ਕਿਹਾ ਕਿ ਪੈਸੇ ਦਾ ਲਾਲਚ ਦੇ ਕੇ ਕਿਸੇ ਨੂੰ ਵੀ ਅਪਣੇ ਵਲ ਕਰਨਾ, ਰਾਜਤੰਤਰ ਦਾ ਉਪਯੋਗ ਕਰਨਾ ਚੋਣ ਜਿੱਤਣ ਦਾ ਹਿੱਸਾ ਬਣ ਗਿਆ ਹੈ।  ਉਨ੍ਹਾਂ ਕਿਹਾ ਕਿ ਅੱਜ ਦੀ ਰਾਜਨੀਤੀ ਵਿਚ ਇਹ ਆਮ ਗੱਲ ਹੋ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਿਹਤਰ ਚੋਣਾਂ ਲਈ ਸਾਰੀਆਂ ਰਾਜਨੀਤਕ ਪਾਰਟੀਆਂ, ਰਾਜਨੀਤਕ ਆਗੂਆਂ, ਮੀਡੀਆ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ। ਰਾਵਤ ਨੇ ਕਿਹਾ ਕਿ ਜੇਤੂ ਕੋਈ ਪਾਪ ਨਹੀਂ ਕਰ ਸਕਦਾ ਅਤੇ ਹਾਰਨ ਵਾਲੇ ਨੂੰ ਵੀ ਇਸ ਅਪਰਾਧਕ ਦੋਸ਼ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। (ਏਜੰਸੀ)