ਸੰਸਦੀ ਜਾਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਕਰ ਰਹੇ ਹਨ ਸਰਕਾਰੀ ਘਰ ਖ਼ਾਲੀ

ਏਜੰਸੀ

ਖ਼ਬਰਾਂ, ਰਾਜਨੀਤੀ

10 ਜਨਪਥ ਸਥਿਤ ਆਪਣੀ ਮਾਂ ਸੋਨੀਆ ਗਾਂਧੀ ਦੇ ਘਰ ਕਰ ਰਹੇ ਨੇ ਸਾਮਾਨ ਸ਼ਿਫ਼ਟ 

Rahul Gandhi

27 ਮਾਰਚ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਮਗਰੋਂ ਦਿਤਾ ਗਿਆ ਸੀ 1 ਮਹੀਨੇ ਦਾ ਸਮਾਂ 

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਆਪਣਾ ਸਰਕਾਰੀ ਬੰਗਲਾ ਲੋਕ ਸਭਾ ਸਕੱਤਰੇਤ ਨੂੰ ਸੌਂਪਣਗੇ। ਸੂਤਰਾਂ ਮੁਤਾਬਕ ਉਸ ਨੇ ਸ਼ੁੱਕਰਵਾਰ ਨੂੰ ਬੰਗਲੇ ਦਾ ਸਾਰਾ ਸਮਾਨ ਖ਼ਾਲੀ ਕਰ ਦਿੱਤਾ। ਹੁਣ ਉਹ 10 ਜਨਪਥ ਸਥਿਤ ਆਪਣੀ ਮਾਂ ਸੋਨੀਆ ਗਾਂਧੀ ਨਾਲ ਰਹਿ ਰਹੇ ਹਨ। ਰਾਹੁਲ ਗਾਂਧੀ ਪਹਿਲੀ ਵਾਰ 2004 'ਚ ਅਮੇਠੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਦੋਂ ਤੋਂ ਉਹ ਤੁਗਲਕ ਰੋਡ ਲੇਨ 'ਤੇ ਸਥਿਤ ਉਸੇ ਸਰਕਾਰੀ ਬੰਗਲੇ 'ਚ ਰਹਿ ਰਹੇ ਸਨ।

ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਆਪਣੇ ਦਫ਼ਤਰ ਲਈ ਨਵੀਂ ਥਾਂ ਲੱਭ ਰਹੇ ਹਨ। ਕੁਝ ਸਾਲ ਪਹਿਲਾਂ, ਪ੍ਰਿਅੰਕਾ ਗਾਂਧੀ ਨੂੰ ਵੀ ਐਸਪੀਜੀ ਸੁਰੱਖਿਆ ਕਵਰ ਵਾਪਸ ਲੈਣ ਤੋਂ ਬਾਅਦ ਲੋਧੀ ਅਸਟੇਟ ਵਿੱਚ ਆਪਣਾ ਬੰਗਲਾ ਖ਼ਾਲੀ ਕਰਨਾ ਪਿਆ ਸੀ।

ਇਹ ਵੀ ਪੜ੍ਹੋ: ਵਿਆਹ ਦੇ 7 ਸਾਲ ਅੰਦਰ ਸਹੁਰੇ ਘਰ 'ਚ ਹਰ ਗ਼ੈਰ-ਕੁਦਰਤੀ ਮੌਤ ਦਹੇਜ ਹੱਤਿਆ ਨਹੀਂ : ਸੁਪਰੀਮ ਕੋਰਟ 

27 ਮਾਰਚ ਨੂੰ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਮਗਰੋਂ ਉਨ੍ਹਾਂ ਨੂੰ ਘਰ ਖ਼ਾਲੀ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿਤਾ ਗਿਆ ਸੀ ਅਤੇ 22 ਅਪ੍ਰੈਲ ਤੱਕ ਬੰਗਲਾ ਖ਼ਾਲੀ ਕਰਨ ਲਈ ਕਿਹਾ ਗਿਆ ਸੀ। 14 ਅਪ੍ਰੈਲ ਨੂੰ ਰਾਹੁਲ ਨੇ ਆਪਣਾ ਜ਼ਿਆਦਾਤਰ ਸਮਾਨ 10, ਜਨਪਥ ਸਥਿਤ ਸੋਨੀਆ ਗਾਂਧੀ ਦੇ ਘਰ ਸ਼ਿਫਟ ਕਰ ਦਿੱਤਾ।

ਘਰ ਖ਼ਾਲੀ ਕਰਨ ਦੇ ਨੋਟਿਸ 'ਤੇ ਲਿਖਿਆ ਸੀ-ਮੈਂ 4 ਵਾਰ ਲੋਕ ਸਭਾ ਮੈਂਬਰ ਚੁਣਿਆ ਗਿਆ। ਇਹ ਲੋਕਾਂ ਦਾ ਫ਼ਤਵਾ ਹੈ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ। ਇਸ ਘਰ ਨਾਲ ਮੇਰੀਆਂ ਕਈ ਚੰਗੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੈਂ ਨੋਟਿਸ ਵਿੱਚ ਦਿੱਤੇ ਹੁਕਮਾਂ ਦੀ ਪਾਲਣਾ ਕਰਾਂਗਾ।

ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ, 'ਜੇਕਰ ਰਾਹੁਲ ਬੰਗਲਾ ਖ਼ਾਲੀ ਕਰਦੇ ਹਨ ਤਾਂ ਉਹ ਆਪਣੀ ਮਾਂ ਨਾਲ ਰਹਿਣ ਜਾਂ ਮੇਰੇ ਕੋਲ ਆ ਸਕਦੇ ਹਨ।' ਮੈਂ ਬੰਗਲਾ ਖ਼ਾਲੀ ਕਰ ਦਿਆਂਗਾ।