ਨਰਿੰਦਰ ਮੋਦੀ ਅਸਲ 'ਚ 'ਸਰੈਂਡਰ ਮੋਦੀ' ਹਨ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭਾਰਤੀ ਖੇਤਰ ਚੀਨ ਹਵਾਲੇ ਕੀਤੇ ਜਾਣ ਦਾ ਦੋਸ਼ ਲਗਾਉਂਣ

Rahul Gandhi

ਨਵੀਂ ਦਿੱਲੀ, 21 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭਾਰਤੀ ਖੇਤਰ ਚੀਨ ਹਵਾਲੇ ਕੀਤੇ ਜਾਣ ਦਾ ਦੋਸ਼ ਲਗਾਉਂਣ ਤੋਂ ਇਕ ਦਿਨ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਉਨ੍ਹਾਂ 'ਤੇ ਫਿਕਰਾ ਕਸਦਿਆਂ ਕਿਹਾ ਕਿ ਨਰਿੰਦਰ ਮੋਦੀ ਅਸਲ 'ਚ 'ਸਰੈਂਡਰ ਮੋਦੀ' ਹਨ। ਰਾਹੁਲ ਨੇ ਇਕ ਟਵੀਟ ਵਿਚ ਇਹ ਕਿਹਾ, ਜਿਸ ਵਿਚ ਉਨ੍ਹਾਂ ਨੇ ਇਕ ਵਿਦੇਸ਼ੀ ਪ੍ਰਕਾਸ਼ਨ ਦੇ ਲੇਖ ਨੂੰ ਵੀ ਨਾਲ ਜੋੜਿਆ ਹੈ। ਉਸ ਦਾ ਸਿਰਲੇਖ ਹੈ, ''ਭਾਰਤ ਦੀ ਚੀਨ ਪ੍ਰਤੀ ਖ਼ਰਾਬ ਨੀਤੀ ਦਾ ਪ੍ਰਗਟਾਵਾ ਹੋਇਆ।'' ਰਾਹੁਲ ਨੇ ਟਵੀਟ ਕੀਤਾ,''ਨਰਿੰਦਰ ਮੋਦੀ ਅਸਲ 'ਚ ਸਰੈਂਡਰ (ਆਤਮ ਸਮਰਪਣ) ਮੋਦੀ ਹਨ। ਇਸ ਤੋਂ ਪਹਿਲਾਂ ਮੋਦੀ ਦੇ ਲਦਾਖ਼ ਮੁੱਦੇ 'ਤੇ ਦਿਤੇ ਬਿਆਨ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭੂ-ਭਾਗ ਚੀਨ ਨੂੰ ਸੌਂਪ ਦਿਤਾ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੇ ਮੋਦੀ ਦੇ ਬਿਆਨ 'ਤੇ ਸਪੱਸ਼ਟੀਕਰਨ ਵੀ ਦਿਤਾ ਸੀ।