ਭਾਜਪਾ ਨੇ ਮੋਗਾ 'ਚ ਕੀਤੀ ਜਨਤਕ ਰੈਲੀ, ਸੈਂਕੜੇ ਲੋਕਾਂ ਨੇ ਕੀਤੀ ਸ਼ਮੂਲੀਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

1984 ਸਿੱਖ ਕਤਲੇਆਮ ਦਾ ਇਨਸਾਫ਼ ਦਿਵਾਉਣ, ਤਾਈਵਾਨ ਤੋਂ ਸਿੱਖਾ ਨੂੰ ਲਿਆਉਣ ਤੇ ਗੁਰੂ ਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਨਰਿੰਦਰ ਮੋਦੀ ਨੇ ਅਹਿਮ ਕਾਰਜ ਕੀਤਾ ਹੈ: ਸ਼ਰਮਾ

Punjab News

ਨਰਿੰਦਰ ਮੋਦੀ ਦੇ ਹੁੰਦੇ ਦੇਸ਼ ਦੇ ਕਿਸੇ ਸੂਬੇ ਵਿਚ ਵੀ ਗੈਂਗਸਟਰ, ਅਤਿਵਾਦੀ ਸਿਰ ਨਹੀਂ ਚੁੱਕ ਸਕਦੇ : ਮਨੋਰੰਜਨ ਕਾਲੀਆ
ਮੋਗਾ :
ਭਾਜਪਾ ਨੇ ਅੱਜ ਮੋਗਾ 'ਚ ਜਨਤਕ ਰੈਲੀ ਕੀਤੀ ਜਿਸ ਵਿਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿਚ ਮੁੱਖ ਤੌਰ 'ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜੀਵਨ ਗੁਪਤਾ, ਮਨਪ੍ਰੀਤ ਬਾਦਲ, ਗੁਰਪ੍ਰੀਤ ਕਾਂਗੜ, ਮਨੋਰੰਜਨ ਕਾਲੀਆ ਪਹੁੰਚੇ। 

 ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿਥੇ ਉਨ੍ਹਾਂ ਨੇ ਮੋਦੀ ਸਰਕਾਰ ਦੇ ਸਾਢੇ 9 ਸਾਲਾਂ ਦੇ ਕੰਮਾਂ ਨੂੰ ਗਿਣਿਆ ਉਥੇ ਹੀ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਨਰਿੰਦਰ ਮੋਦੀ ਨੇ ਪੰਜਾਬ ਲਈ ਜੋ ਕੰਮ ਕੀਤੇ ਹਨ, ਉਹ ਕੋਈ ਨਹੀਂ ਕਰ ਸਕਿਆ। ਉਨ੍ਹਾਂ ਦੇ ਯਤਨ ਸਦਕਾ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਿਆ ਗਿਆ ਹੈ। 

ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਦਸਤਕ

ਉਨ੍ਹਾਂ ਸੰਬੋਧਨ ਕਰਦਿਆਂ ਕਾਂਗਰਸ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ 1984 ਦੇ ਦੰਗੇ ਨਹੀਂ ਸਨ, ਕਤਲੇਆਮ ਸੀ ਅਤੇ ਉਨ੍ਹਾਂ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।  ਇਸ ਦੇ ਨਾਲ ਹੀ ਉਨ੍ਹਾਂ ਨੇ ਅਪਰੇਸ਼ਨ ਲੋਟਸ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਜਿਹਾ ਲੋਕਾਂ ਦਾ ਧਿਆਨ ਜਨਤਕ ਮੁੱਦਿਆਂ ਤੋਂ ਭਟਕਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕੇਜਰੀਵਾਲ ਇਸ ਦੇ ਲੇਖਕ ਹੋਣਗੇ।  

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁੱਦੇ ’ਤੇ ਕਿਹਾ ਕਿ ਸਰਕਾਰਾਂ ਵਲੋਂ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਦਾ ਕਹਿਣ ਹੈ ਕਿ ਸਰਕਾਰ ਨੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਦੀ ਗ਼ਲਤੀ ਕੀਤੀ ਹੈ, ਜੇ ਤੁਸੀਂ ਗਲਤੀ ਨੂੰ ਸੁਧਾਰੋਗੇ ਤਾਂ ਤੁਸੀਂ ਠੀਕ ਹੋਵੋਗੇ।  ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਖੜ੍ਹੇ ਕੀਤੇ।