ਜੇਕਰ ਅਭੇ ਚੌਟਾਲਾ 'ਚ ਹਿਮੰਤ ਹੈ ਤਾਂ ਕਹੀ ਲੈ ਕੇ ਪੰਜਾਬ ਆਵੇ: ਅਮਰਿੰਦਰ ਸਿੰਘ ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ- ਇਹ ਬਾਦਲ ਸਰਕਾਰ ਦਾ ਰਾਜ ਨਹੀਂ, ਹੁਣ ਕਿਸੇ ਨੂੰ ਵੀ ਪੰਜਾਬ ਦਾ ਪਾਣੀ ਨਹੀਂ ਦਿੱਤਾ ਜਾਵੇਗਾ 

Punjab News

‘ਜੇ ਅਭੇ ਚੌਟਾਲਾ 'ਚ ਹਿੰਮਤ ਹੈ ਤਾਂ ਕਹੀ ਲੈ ਕੇ ਪੰਜਾਬ ਆਵੇ’, ਅਭੇ ਚੌਟਾਲਾ ਵੱਲੋਂ SYL 'ਤੇ ਦਿੱਤੇ ਬਿਆਨ ਦਾ ਰਾਜਾ ਵੜਿੰਗ ਨੇ ਦਿੱਤਾ ਜਵਾਬ
-----
ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) :
ਮੁਕਤਸਰ ਸਾਹਿਬ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਨੈਲੋ ਆਗੂ ਅਭੇ ਚੌਟਾਲਾ ਵੱਲੋਂ ਐਸ.ਵਾਈ.ਐਲ. ਮੁੱਦੇ 'ਤੇ ਦਿੱਤੇ ਬਿਆਨ ਦਾ ਜਵਾਬ ਦਿੰਦਿਆ ਕਿਹਾ ਕਿ ਐਸ.ਵਾਈ.ਐਲ. ਨਹੀਂ ਬਣੇਗੀ।

ਉਨ੍ਹਾਂ ਕਿਹਾ ਕਿ ਅਭੇ ਚੌਟਾਲਾ ਪਹਿਲਾਂ ਅਸਤੀਫਾ ਦੇਣ ਤੇ ਫਿਰ ਗੱਲ ਕਰਨ। ਰਾਜਾ ਵੜਿੰਗ ਨੇ ਕਿਹਾ ਕਿ ਹੁਣ ਬਾਦਲਾਂ ਦਾ ਰਾਜ ਨਹੀਂ ਕਿ ਇਥੇ ਸਾਰਿਆਂ ਦੀ ਮਿਲੀਭੁਗਤ ਨਾਲ ਕੰਮ ਚਲੇਗਾ। ਉਹ ਕਿਹਾ ਕਿ ਪੰਜਾਬ ਦਾ ਪਾਣੀ ਬਿਲਕੁਲ ਵੀ ਨਹੀਂ ਜਾਵੇਗਾ। ਜੇਕਰ ਅਭੇ ਚੌਟਾਲਾ ਦਾ ਚਿੱਤ ਹੈ ਤਾਂ ਕਹੀ ਲੈ ਕੇ ਪੰਜਾਬ ਆਵੇ ਫਿਰ ਅਸੀਂ ਦੇਖ ਲਵਾਂਗੇ।

ਪੰਜਾਬ ਦੇ ਕਾਨੂੰਨ ਵਿਵਸਥਾ 'ਚ ਦੂਜੇ ਨੰਬਰ ਆਉਣ 'ਤੇ ਆਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਪੰਜਾਬ 'ਚ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ। ਇਸ ਤਰ੍ਹਾਂ ਦੀਆਂ ਲਿਸਟਾਂ ਤੋਂ ਪਹਿਲਾਂ ਪੰਜਾਬ 'ਚ ਕਾਨੂੰਨ ਵਿਵਸਥਾ ਅਸਲ 'ਚ ਕੀ ਹੈ ਉਹ ਆਮ ਲੋਕਾਂ ਤੋਂ ਪੁੱਛਿਆ ਜਾਵੇ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਭਾਜਪਾ ਇਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਡਰ ਰਹੀ ਹੈ।