ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਚੋਣ ਮੈਦਾਨ ਵਿਚ ਉਤਰੇ
ਕੈਪਟਨ ਅਮਰਿੰਦਰ ਸਿੰਘ ਵਲੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਮਾਲਵਾ ਤੋਂ 17, ਮਾਝਾ ਤੋਂ 2 ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਕੀਤਾ ਐਲਾਨ
ਚੰਡੀਗੜ੍ਹ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਵਲੋਂ 22 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਮੌਕੇ ਬਕਾਇਦਾ ਕੈਪਟਨ ਵਲੋਂ ਆਪਣੇ ਨਾਮ ਦਾ ਐਲਾਨ ਵੀ ਕੀਤਾ ਗਿਆ ਹੈ।
ਕੈਪਟਨ ਵਲੋਂ ਜਾਰੀ ਸੂਚੀ ਮੁਤਾਬਕ ਮਾਲਵਾ ਵਿਚ 17, ਮਾਝਾ ਵਿਚ 2 ਅਤੇ ਦੁਆਬਾ ਵਿਚ ਫਿਲਹਾਲ 3 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਇਨ੍ਹਾਂ ਵਿਚ ਭੁਲੱਥ ਤੋਂ ਗੋਰਾ ਗਿੱਲ, ਨਕੋਦਰ ਤੋਂ ਅਜੀਤ ਮਾਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ, ਨਵਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ, ਖਰੜ ਤੋਂ ਕਮਲਦੀਪ ਸਿੰਘ, ਲੁਧਿਆਣਾ ਈਸਟ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਸਾਊਥ ਤੋਂ ਸਤਿੰਦਰਪਾਲ ਸਿੰਘ, ਆਤਮ ਨਗਰ ਤੋਂ ਪ੍ਰੇਮ ਮਿੱਤਲ, ਦਾਖਾ ਤੋਂ ਦਮਨਜੀਤ ਮੋਹੀ, ਨਿਹਾਲ ਸਿੰਘ ਵਾਲਾ ਤੋਂ ਮੁਖਤਿਆਰ ਸਿੰਘ, ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ, ਰਾਮਪੁਰਾ ਫੂਲ ਤੋਂ ਅਮਰਜੀਤ ਸ਼ਰਮਾ, ਬਠਿੰਡਾ ਅਰਬਨ ਤੋਂ ਰਾਜ ਨੰਬਰਦਾਰ, ਬਠਿੰਡਾ ਰੂਰਲ ਤੋਂ ਸਵੇਰਾ ਸਿੰਘ, ਬੁਢਲਾਡਾ ਤੋਂ ਭੋਲਾ ਸਿੰਘ ਹਸਨਪੁਰ, ਭਦੌੜ ਤੋਂ ਧਰਮ ਸਿੰਘ ਫ਼ੌਜੀ ਨੂੰ ਉਮੀਦਵਾਰ ਐਲਾਨੀਆ ਹੈ।
ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਲੋਕ ਕਾਂਗਰਸ ਦੇ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਕੈਪਟਨ ਅਮਰਿੰਦਰ ਸਿੰਘ (ਪਟਿਆਲਾ ਸ਼ਹਿਰੀ)
ਸੰਜੀਵ ਸ਼ਰਮਾ ਬਿੱਟੂ (ਪਟਿਆਲਾ ਦਿਹਾਤੀ)
ਤਜਿੰਦਰਪਾਲ ਸਿੰਘ (ਫਤਹਿਗੜ੍ਹ ਚੂੜ੍ਹੀਆਂ)
ਹਰਜਿੰਦਰ ਸਿੰਘ ਠੇਕੇਦਾਰ (ਅੰਮ੍ਰਿਤਸਰ ਦੱਖਣੀ)
ਅਮਨਦੀਪ ਸਿੰਘ ਗੋਰਾ ਗਿੱਲ (ਭੁਲੱਥ)
ਅਜੀਤਪਾਲ ਸਿੰਘ (ਨਕੋਦਰ)
ਸਤਵੀਰ ਸਿੰਘ ਪੱਲੀ (ਨਵਾਂਸ਼ਹਿਰ)
ਕਮਲਦੀਪ ਸੈਣੀ (ਖਰੜ)
ਜਗਮੋਹਨ ਸ਼ਰਮਾ (ਲੁਧਿਆਣਾ ਪੂਰਬੀ)
ਸਤਿੰਦਰਪਾਲ ਸਿੰਘ ਤਾਜਪੁਰੀ (ਲੁਧਿਆਣਾ ਦੱਖਣੀ)
ਪ੍ਰੇਮ ਮਿੱਤਲ (ਆਤਮ ਨਗਰ)
ਦਮਨਜੀਤ ਸਿੰਘ ਮੋਹੀ (ਦਾਖਾ)
ਮੁਖਤਿਆਰ ਸਿੰਘ (ਨਿਹਾਲ ਸਿੰਘ ਵਾਲਾ)
ਰਵਿੰਦਰ ਸਿੰਘ ਗਰੇਵਾਲ (ਧਰਮਕੋਟ)
ਅਮਰਜੀਤ ਸ਼ਰਮਾ (ਰਾਮਪੁਰਾ ਫੂਲ)
ਰਾਜ ਨੰਬਰਦਾਰ (ਬਠਿੰਡਾ ਸ਼ਹਿਰੀ)
ਸਵੇਰਾ ਸਿੰਘ (ਬਠਿੰਡਾ ਦਿਹਾਤੀ)
ਸੂਬੇਦਾਰ ਭੋਲਾ ਸਿੰਘ ਹਸਨਪੁਰ (ਬੁਢਲਾਡਾ)
ਧਰਮ ਸਿੰਘ ਫ਼ੌਜੀ (ਭਦੌੜ)
ਫਰਜ਼ਾਨਾ ਆਲਮ ਖਾਨ (ਮਲੇਰਕੋਟਲਾ)
ਬਿਕਰਮਜੀਤ ਇੰਦਰ ਸਿੰਘ ਚਾਹਲ (ਸਨੌਰ)
ਸੁਰਿੰਦਰ ਸਿੰਘ ਖੇੜਕੀ (ਸਮਾਣਾ)