ਦਿੱਲੀ ’ਚ ‘ਆਪ’ ਦਫ਼ਤਰ ਸੀਲ, ਚੋਣ ਕਮਿਸ਼ਨ ਕੋਲ ਉਠਾਵਾਂਗੇ ਇਹ ਮਾਮਲਾ: ਆਤਿਸ਼ੀ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ ਕਿ ਇਹ ਸੰਵਿਧਾਨ ਵਲੋਂ ਗਾਰੰਟੀਸ਼ੁਦਾ ‘ਬਰਾਬਰ ਮੌਕਿਆਂ’ ਦੇ ਵਿਰੁਧ ਹੈ

atishi

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ’ਚ ਪਾਰਟੀ ਦੇ ਦਫ਼ਤਰ ਨੂੰ ਚਾਰੇ ਪਾਸਿਆਂ ਤੋਂ ਸੀਲ ਕਰ ਦਿਤਾ ਗਿਆ ਹੈ ਅਤੇ ਪਾਰਟੀ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰੇਗੀ। ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਆਤਿਸ਼ੀ ਨੇ ਪਾਰਟੀ ਦਫ਼ਤਰ ਨੂੰ ਸੀਲ ਕਰਨ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਸੰਵਿਧਾਨ ਵਲੋਂ ਗਾਰੰਟੀਸ਼ੁਦਾ ‘ਬਰਾਬਰ ਮੌਕਿਆਂ’ ਦੇ ਵਿਰੁਧ ਹੈ। ਉਨ੍ਹਾਂ ਕਿਹਾ, ‘‘ਲੋਕ ਸਭਾ ਚੋਣਾਂ ਦੌਰਾਨ ਕਿਸੇ ਕੌਮੀ ਪਾਰਟੀ ਦੇ ਦਫ਼ਤਰ ਨੂੰ ਕਿਵੇਂ ਬੰਦ ਕੀਤਾ ਜਾ ਸਕਦਾ ਹੈ, ਇਹ ਭਾਰਤੀ ਸੰਵਿਧਾਨ ਵਿਚ ਦਰਜ ‘ਬਰਾਬਰ ਮੌਕੇ’ ਦੇ ਵਿਰੁਧ ਹੈ। ਅਸੀਂ ਇਸ ਦੇ ਵਿਰੁਧ ਸ਼ਿਕਾਇਤ ਕਰਨ ਲਈ ਚੋਣ ਕਮਿਸ਼ਨ ਤੋਂ ਸਮਾਂ ਮੰਗ ਰਹੇ ਹਾਂ।’