ਪੁਲਵਾਮਾ ਹਮਲੇ ਮਗਰੋਂ ਲੋਕਾਂ ਦੇ ਮਨ ‘ ਚ ਹੈ ਗੁੱਸਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਉਨ੍ਹਾਂ ਨੇ ਕਿਹਾ, ਇਕ ਅਜਿਹਾ ਮੈਮੋਰੀਅਲ ਜਿੱਥੇ ਮੁਲਕ ਦੀ ਰੱਖਿਆ ਲਈ ਅਪਣੀ ਜਾਨ ਕੁਰਬਾਨ ਕਰਨ ਵਾਲੇ ਨੌਜਵਾਨਾਂ ਦੀ ਸੂਰਮਗਤੀ-ਗਾਥਾਵਾਂ ਨੂੰ ਸਾਂਭ ਕੇ ਰੱਖਿਆ ਜਾ ਸਕੇ...

Narendra modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 53ਵੀਂ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਜਲੀ ਦਿਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਜਵਾਨਾਂ ਦੀ ਬਹਾਦਰੀ ਦਾ ਵੀ ਜਿਕਰ ਕੀਤਾ।ਮੋਦੀ ਨੇ ਕਿਹਾ, ਬਹਾਦਰ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਵਾਰਾਂ ਦੀਆਂ ਜੋ ਪ੍ਰੇਰਣਾਦਾਇਕ ਗੱਲਾਂ ਸਾਹਮਣੇ ਆਈਆਂ ਹਨ ਉਸ ਨੇ ਪੂਰੇ ਮੁਲਕ ਦੇ ਹੌਸਲੇ ਨੂੰ  ਉਤਸ਼ਾਹਿਤ ਕੀਤਾ ਹੈ।

ਬਿਹਾਰ ਦੇ ਭਾਗਲਪੁਰ ਦੇ ਸ਼ਹੀਦ ਰਤਨ ਠਾਕੁਰ ਦੇ ਪਿਤਾ ਰਾਮ ਨਿਰੰਜਨ ਜੀ ਨੇ ਦੁੱਖ ਦੀ ਇਸ ਘੜੀ ਵਿਚ ਵੀ ਜਿਸ ਜਜ਼ਬੇ ਨਾਲ ਜਾਣ ਪਹਿਚਾਣ ਦਿਤੀ ਹੈ, ਉਹ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ।ਜਦੋਂ ਤਿਰੰਗੇ ਵਿਚ ਲਿਪਟੇ ਸ਼ਹੀਦ ਫਤਹਿ ਸ਼ੋਰੇਨ ਦੀ ਦੇਹ ਝਾਰਖੰਡ ਦੇ ਗੁਮਲਾ ਪਹੁੰਚੀ ਤਾਂ ਮਾਸੂਮ ਬੱਚੇ ਨੇ ਇਹੀ ਕਿਹਾ ਕਿ ਮੈਂ ਵੀ ਫ਼ੌਜ ਵਿਚ ਜਾਵਾਂਗਾ। ਇਸ ਮਾਸੂਮ ਦਾ ਜਜ਼ਬਾ ਅੱਜ ਮੁਲਕ ਦੇ ਬੱਚੇ-ਬੱਚੇ ਦੀ ਭਾਵਨਾ ਨੂੰ ਬਿਆਨ ਕਰਦਾ ਹੈ। ਅਜਿਹੀਆਂ ਹੀ ਭਾਵਨਾਵਾਂ ਸਾਡੇ ਬਹਾਦਰ ਸ਼ਹੀਦਾਂ ਦੇ ਘਰ-ਘਰ ਵਿਚ ਵੇਖਣ ਨੂੰ ਮਿਲ ਰਹੀਆਂ ਹਨ।

ਮੋਦੀ ਨੇ ਅੱਗੇ ਕਿਹਾ, ਮੈਂ ਨੌਜਵਾਨ-ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਪਰਵਾਰਾਂ ਨੇ ਜੋ ਜਜ਼ਬਾ ਵਿਖਾਇਆ ਹੈ, ਜੋ ਭਾਵਨਾ ਵਿਖਾਈ ਹੈ ਉਨ੍ਹਾਂ ਨੂੰ ਜਾਨਣ ਸਮਝਣ ਦੀ ਕੋਸ਼ਿਸ਼ ਕਰੋ। ਦੇਸ਼ ਭਗਤੀ ਕੀ ਹੁੰਦੀ ਹੈ, ਤਿਆਗ-ਤਪਸਿਆ ਕੀ ਹੁੰਦੀ ਹੈ, ਉਸ ਦੇ ਲਈ ਸਾਨੂੰ ਇਤਿਹਾਸ ਦੀਆਂ ਪੁਰਾਣੀਆਂ ਘਟਨਾਵਾਂ ਦੇ ਵੱਲ ਜਾਣ ਦੀ ਲੋੜ ਨਹੀਂ ਪਵੇਗੀ।ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਸੀ ਅਤੇ ਦਰਦ ਵੀ ਸੀ ਕਿ ਭਾਰਤ ਵਿਚ ਕੋਈ ਨੈਸ਼ਨਲ ਵਾਰ ਮੈਮੋਰੀਅਲ ਨਹੀਂ ਸੀ। ਉਨ੍ਹਾਂ ਨੇ ਕਿਹਾ, ਇਕ ਅਜਿਹਾ ਮੈਮੋਰੀਅਲ ਜਿੱਥੇ ਮੁਲਕ ਦੀ ਰੱਖਿਆ ਲਈ ਅਪਣੀ ਜਾਨ ਕੁਰਬਾਨ ਕਰਨ ਵਾਲੇ ਨੌਜਵਾਨਾਂ ਦੀ ਸੂਰਮਗਤੀ-ਗਾਥਾਵਾਂ ਨੂੰ ਸਾਂਭ ਕੇ ਰੱਖਿਆ ਜਾ ਸਕੇ।

ਮੈਂ ਨਿਸ਼ਚਾ ਕੀਤਾ ਕਿ ਦੇਸ਼ ਵਿਚ ਇਕ ਅਜਿਹੀ ਸਮਾਰਕ ਜ਼ਰੂਰ ਹੋਣੀ ਚਾਹੀਦੀ ਹੈ।ਮੋਦੀ ਨੇ ਕਿਹਾ ਕਿ ਸਾਡੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਜਨਮ 29 ਫਰਵਰੀ ਨੂੰ ਹੋਇਆ ਸੀ। ਸਹਿਜ, ਸ਼ਾਂਤੀਪੂਰਨ ਸ਼ਖਸੀਅਤ ਦੇ ਮਾਲਕ ਮੋਰਾਰਜੀ ਦੇਸਾਈ ਮੁਲਕ ਦੇ ਸਭ ਤੋਂ ਅਨੁਸ਼ਾਸਿਤ ਨੇਤਾਵਾਂ ’ਚੋਂ ਸਨ। ਮੋਰਾਰਜੀ ਦੇਸਾਈ ਦੇ ਕਾਰਜਕਾਲ ਦੇ ਦੌਰਾਨ ਹੀ 44ਵਾਂ ਸੰਵਿਧਾਨ ਸੰਸ਼ੋਧਨ ਲਿਆਂਦਾ ਗਿਆ ਸੀ। ਇਹ ਮਹੱਤਵਪੂਰਨ ਇਸ ਲਈ ਹੈ ਕਿਉਂਕਿ ਐਮਰਜੈਂਸੀ ਦੇ ਦੌਰਾਨ ਜੋ 42ਵਾਂ ਸੁਧਾਰ ਲਿਆਂਦਾ ਗਿਆ ਸੀ, ਜਿਸ ਵਿਚ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਅਤੇ ਦੂਜੀ ਅਜਿਹੀ ਵਿਵਸਥਾ ਸੀ, ਉਨ੍ਹਾਂ ਨੂੰ ਵਾਪਸ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਦਮ ਸ੍ਰੀ ਅਵਾਰਡ ਨੂੰ ਲੈ ਕੇ ਲੋਕਾਂ ਵਿਚ ਵੱਡੀ ਬੇਸਬਰੀ ਸੀ। ਅੱਜ ਅਸੀ ਨਿਊ ਇੰਡੀਆ ਦੇ ਲਈ ਆਗੂ ਹਾਂ। ਇਸ ਵਿਚ ਅਸੀ ਉਨ੍ਹਾਂ ਲੋਕਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਜੋ ਜ਼ਮੀਨੀ ਪੱਧਰ ਉਤੇ ਅਪਣਾ ਕੰਮ ਨਿਸ਼ਕਾਮ ਭਾਵ ਨਾਲ ਕਰ ਰਹੇ ਹਨ।