ਸੰਵਿਧਾਨ 'ਤੇ ਹਮਲਾ ਕਰ ਰਹੀ ਹੈ ਭਾਜਪਾ : ਰਾਹੁਲ
ਨੋਟਬੰਦੀ ਅਤੇ ਜੀਐਸਟੀ ਰਾਹੀਂ ਭਾਜਪਾ ਨਾ ਸਿਰਫ਼ ਲੋਕਾਂ ਦਾ ਪੈਸਾ ਲੁੱਟ ਰਹੀ ਹੈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ਉਪਰ ਸੰਵਿਧਾਨ 'ਤੇ 'ਹਮਲਾ' ਕਰਨ ਦਾ ਦੋਸ਼ ਲਗਾਉਂਦਿਆਂ ਕਾਨੂੰਨ ਬਦਲਣ ਦੇ ਉਨ੍ਹਾਂ ਦੇ ਕਿਸੇ ਵੀ ਯਤਨ ਨੂੰ ਅਸਫ਼ਲ ਕਰਨ ਦਾ ਸੰਕਲਪ ਜਤਾਇਆ।ਚਾਮੁੰਡੇਸ਼ਵਰੀ ਮੰਦਰ ਵਿਚ ਦਰਸ਼ਨ ਤੋਂ ਬਾਅਦ ਚੋਣਾਂ ਵਾਲੇ ਰਾਜ ਕਰਨਾਟਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਰਾਹੀਂ ਭਾਜਪਾ ਨਾ ਸਿਰਫ਼ ਲੋਕਾਂ ਦਾ ਪੈਸਾ ਲੁੱਟ ਰਹੀ ਹੈ ਬਲਕਿ ਉਥੇ ਇਕ ਨਵਾਂ ਚਲਨ ਵੀ ਹੈ ਉਹ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ।'' ਰਾਹੁਲ ਨੇ ਕਿਹਾ, ''ਇਥੋਂ ਸੁਣ ਲਵੋ। ਅਸੀਂ ਭਾਜਪਾ ਨੂੰ ਸੰਵਿਧਾਨ ਨਹੀਂ ਬਦਲਣ ਦਵਾਂਗੇ। ਭਾਜਪਾ ਸੰਵਿਧਾਨ ਨੂੰ ਬਦਲਣ ਦੀ ਜਿੰਨੀ ਵੀ ਕੋਸ਼ਿਸ਼ ਕਰੇ, ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਕਾਂਗਰਸ ਅੰਬੇਦਕਰ ਜੀ ਦੇ ਕਾਰਜਾਂ ਨੂੰ ਸੁਰੱਖਿਅਤ ਰੱਖੇ।''
ਕਰਨਾਟਕ ਵਿਚ ਚੌਥੇ ਪੜਾਅ ਵਿਚ ਚੋਣ ਮੁਹਿੰਮ ਵਿਚ ਅਪਣੀ ਦੋ ਰੋਜ਼ਾ ਯਾਤਰਾ 'ਤੇ ਰਾਹੁਲ ਮਾਂਡਿਆ, ਮੈਸੂਰ ਅਤੇ ਚਾਮਰਾਜਨਗਰ ਜ਼ਿਲ੍ਹਿਆਂ ਦੇ ਦੌਰੇ 'ਤੇ ਹਨ। ਇਸ ਤੋਂ ਪਹਿਲਾਂ ਰਾਹੁਲ ਉੱਤਰੀ, ਤੱਟਵਰਤੀ ਅਤੇ ਮਨਾਡ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲੋਕਾਂ ਨੂੰ ਨੌਕਰੀ ਤੇ ਨੋਟਬੰਦੀ ਸਬੰਧੀ ਪ੍ਰੇਸ਼ਾਨੀਆਂ ਲਈ ਅਸੰਵੇਦਨਸ਼ੀਲ ਹੋਣ ਦਾ ਦੋਸ਼ ਵੀ ਲਗਾਇਆ। (ਪੀ.ਟੀ.ਆਈ.)