ਸਪਾ-ਬਸਪਾ ਦਾ ਗਠਜੋੜ ਅਟੁਟ : ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਇਹ ਸੱਭ ਕੁੱਝ ਸਮਾਜਵਾਦੀ ਪਾਰਟੀ ਅਤੇ ਬਸਪਾ ਵਿਚਕਾਰ ਦਰਾਰ ਲਿਆਉਣ ਲਈ ਕਰ ਰਹੀ ਹੈ

Mayawati

ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਉਮੀਦਵਾਰ ਨੂੰ ਮਿਲੀ ਹਾਰ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਅੱਜ ਭਾਜਪਾ 'ਤੇ ਦੋਸ਼ ਲਾਇਆ ਕਿ ਉਸ ਨੇ ਚੋਣਾਂ 'ਚ ਪੈਸੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਉਪਯੋਗ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਇਹ ਸੱਭ ਕੁੱਝ ਸਮਾਜਵਾਦੀ ਪਾਰਟੀ ਅਤੇ ਬਸਪਾ ਵਿਚਕਾਰ ਦਰਾਰ ਲਿਆਉਣ ਲਈ ਕਰ ਰਹੀ ਹੈ ਪਰ ਦੋਹਾਂ ਪਾਰਟੀਆਂ ਦ ਮੇਲ ਅਟੁੱਟ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਦੇ ਸਬੰਧ ਬਹੁਤ ਪੁਰਾਣੇ ਹਨ ਜਦੋਂ ਕੇਂਦਰ 'ਚ ਯੂ.ਪੀ.ਏ. ਦੀ ਸਰਕਾਰੀ ਸੀ।

ਉਨ੍ਹਾਂ ਕਿਹਾ ਕਿ ਕਲ ਰਾਜ ਸਭਾ ਚੋਣਾਂ 'ਚ ਅਪਣੀ ਹੀ ਪਾਰਟੀ ਵਿਰੁਧ ਵੋਟ ਕਰਨ ਵਾਲੇ ਵਿਧਾਇਕ ਅਨਿਲ ਸਿੰਘ ਨੂੰ ਉਨ੍ਹਾਂ ਪਾਰਟੀ 'ਚੋਂ ਮੁਅੱਤਲ ਕਰ ਦਿਤਾ ਹੈ। ਉਨ੍ਹਾਂ ਕਿਹ ਕਿ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਜੇ ਸਿਆਸੀ 'ਚ ਥੋੜ੍ਹੇ ਘੱਟ ਤਜਰਬੇਕਾਰ ਹਨ ਅਤੇ ਜੇਕਰ ਉਹ ਉਨ੍ਹਾਂ ਦੀ ਥਾਂ ਹੁੰਦੇ ਤਾਂ ਅਪਣਾ ਉਮੀਦਵਾਰ ਜੇਤੂ ਬਣਾਉਣ ਦੀ ਬਜਾਏ ਉਨ੍ਹਾਂ ਦੇ ਉਮੀਦਵਾਰ ਨੂੰ ਜੇਤੂ ਬਣਾਉਂਦੀ। ਦੂਜੇ ਪਾਸੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਇਕ ਉਮੀਦਵਾਰ ਦੇ ਚੋਣ ਹਾਰਨ ਮਗਰੋਂ ਅੱਜ ਸਮਾਜਵਾਦੀ ਪਾਰਟੀ ਦੇ ਹੈੱਡਕੁਆਰਟਰ 'ਤੇ ਹੋਣ ਵਾਲੀ ਰਾਜ ਸਭਾ ਜਿੱਤ ਦੇ ਜਸ਼ਨ ਪ੍ਰੋਗਰਾਮ ਨੂੰ ਮੁਲਤਵੀ ਕਰ ਦਿਤਾ ਗਿਆ। (ਪੀਟੀਆਈ)