ਦਿੱਲੀ ਚੋਣਾਂ ਤੋਂ ਪਹਿਲਾਂ ਭਾਜਪਾ ਨਫ਼ਰਤੀ ਫ਼ਿਲਮ ਲੈ ਕੇ ਆਈ, ਰਿਲੀਜ਼ ਰੋਕੇ ਚੋਣ ਕਮਿਸ਼ਨ : ਕਾਂਗਰਸ 

ਏਜੰਸੀ

ਖ਼ਬਰਾਂ, ਰਾਜਨੀਤੀ

ਫਿਲਮ 2 ਫ਼ਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ

Abhishek Manu Singhvi

ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ‘2020 ਦਿੱਲੀ’ ਸਿਰਲੇਖ ਵਾਲੀ ‘ਨਫ਼ਰਤ ਭਰੀ ਫ਼ਿਲਮ’ ਪ੍ਰਸਾਰਿਤ ਕਰ ਕੇ ਫਿਰਕਾਪ੍ਰਸਤੀ ’ਚ ਜ਼ਹਿਰ ਭਰਨ ਦਾ ਦੋਸ਼ ਲਾਇਆ ਅਤੇ ਉਹ ਸੱਤਾ ਦੀ ਭੁੱਖ ਦੀ ਅੱਗ ’ਚ ਦੇਸ਼ ਦੇ ਸਮਾਜਕ ਤਾਣੇ-ਬਾਣੇ ਨੂੰ ਦਾਅ ’ਤੇ ਲਗਾਉਣ ਲਈ ਤਿਆਰ ਹੈ।

ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਚੋਣ ਕਮਿਸ਼ਨ ਨੂੰ ਫਿਲਮ ਦੀ ਰਿਲੀਜ਼ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ। ਇਹ ਫਿਲਮ 2 ਫ਼ਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਚੋਣਾਂ ਦੇ ਸਮੇਂ ਭਾਜਪਾ ਨਫ਼ਰਤ ਭਰੀ ਫਿਲਮ ਪ੍ਰਸਾਰਿਤ ਕਰ ਰਹੀ ਹੈ ਅਤੇ ਵੋਟਾਂ ਹਾਸਲ ਕਰਨ ਲਈ ਸਮਾਜ ਨੂੰ ਵੰਡਣ ’ਤੇ ਤੁਲੀ ਹੋਈ ਹੈ। 

ਸਿੰਘਵੀ ਨੇ ਦੋਸ਼ ਲਾਇਆ ਕਿ ਭਾਜਪਾ ਚੋਣਾਂ ਦੌਰਾਨ ਫਿਰਕਾਪ੍ਰਸਤੀ ਨੂੰ ਜ਼ਹਿਰ ਦੇ ਰਹੀ ਹੈ ਅਤੇ ਸੱਤਾ ਦੀ ਭੁੱਖ ਦੀ ਅੱਗ ਵਿਚ ਦੇਸ਼ ਦੇ ਸਮਾਜਕ ਤਾਣੇ-ਬਾਣੇ ਨੂੰ ਦਾਅ ’ਤੇ ਲਗਾਉਣ ਲਈ ਤਿਆਰ ਹੈ। ਸਿੰਘਵੀ ਮੁਤਾਬਕ ਇਹ ਫਿਲਮ ਭਾਜਪਾ ਨੇ ਬਣਾਈ ਹੈ ਅਤੇ ਭਾਜਪਾ ਆਗੂ ਅਮਿਤ ਮਾਲਵੀਆ ਅਤੇ ਹੋਰ ਨੇਤਾ ਇਸ ਦਾ ਪ੍ਰਚਾਰ ਕਰ ਰਹੇ ਹਨ। 

ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਫਿਲਮ ਦੀ ਰਿਲੀਜ਼ ਵਿਰੁਧ 25 ਜਨਵਰੀ ਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਸਿੰਘਵੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਫਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣੀ ਚਾਹੀਦੀ ਹੈ।