ਖਜਾਨਾ ਮੰਤਰੀ ਵਲੋਂ ਬਿਟ੍ਰਿਸ਼ ਹਾਈ ਕਮਿਸ਼ਨਰ ਨਾਲ ਮੁਲਾਕਾਤ
ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਨੂੰ ਹਿਸਾਰ ਹਵਾਈ ਅੱਡੇ ਨੂੰ ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ.) ਦੇ ਤਹਿਤ ਐਲਾਨ
ਚੰਡੀਗੜ੍ਹ, 11 ਅਗੱਸਤ (ਸਸਸ): ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਨੂੰ ਹਿਸਾਰ ਹਵਾਈ ਅੱਡੇ ਨੂੰ ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ.) ਦੇ ਤਹਿਤ ਐਲਾਨ ਕਰਨ ਲਈ ਬਿਨੈ ਕੀਤਾ ਹੈ ਅਤੇ ਆਸ਼ ਹੈ ਕਿ ਆਰ.ਸੀ.ਐਸ. ਹਵਾਈ ਅੱਡਿਆਂ ਦੀ ਅਗਲੀ ਸੂਚੀ ਵਿਚ ਇਸ ਦਾ ਨਾਂਅ ਆ ਜਾਵੇਗਾ।
ਕੈਪਟਨ ਅਭਿਮਨਿਊ ਨੇ ਇਹ ਖੁਲਾਸਾ ਅੱਜ ਇੱਥੇ ਭਾਰਤ ਵਿਚ ਬਿਟ੍ਰਿਸ਼ ਹਾਈ ਕਮਿਸ਼ਨਰ ਸਰ ਡੋਮਿਨਿਕ ਏਸਕਵੀਥ ਕੇਸੀਐਮਜੀ ਦੇ ਨਾਲ ਹੋਈ ਰਸਮੀ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਦ ਇਕ ਵਾਰ ਹਿਸਾਰ ਹਵਾਈ ਅੱਡਾ ਆਰ.ਸੀ.ਐਸ. ਵਿਚ ਸ਼ਾਮਲ ਹੋ ਗਿਆ ਤਾਂ ਹਵਾਈ ਟਿਕਟ 2500 ਰੁਪਏ ਤੋਂ ਹੇਠਾਂ ਆ ਜਾਵੇਗੀ। ਸਰ ਡੋਮਿਨਿਕ ਐਸਕ੍ਰਿਥ ਨੇ ਹਰਿਆਣਾ ਵਿਚ ਖੇਤੀਬਾੜੀ, ਖੇਤੀਬਾੜੀ ਫੂਡ ਪ੍ਰੋਸੈਸਿੰਗ, ਕੋਲਡ ਚੈਨ, ਹਵਾਬਾਜੀ ਅਤੇ ਠੋਸ ਤੇ ਤਰਕ ਕਚਰਾ ਪ੍ਰਬੰਧਨ ਦੇ ਖੇਤਰਾਂ ਵਿਚ ਆਪਣੀ ਡੂੰਘੀ ਰੂਚੀ ਵਿਖਾਈ। ਉਨ੍ਹਾਂ ਨੇ ਕਿਹਾ ਕਿ ਯੂ.ਕੇ. ਦੀ ਵੱਖ-ਵੱਖ ਵੱਡੀਆਂ ਕੰਪਨੀਆਂ ਹਰਿਆਣਾ ਵਿਚ ਵੱਡੀ ਪਰਿਯੋਜਨਾਵਾਂ ਦੇ ਤਹਿਤ ਨਿਵੇਸ਼ ਕਰਨਾ ਚਾਹੁੰਦੀ ਹੈ। ਕੈਪਟਨ ਅਭਿਮਨਿਊ ਨੇ ਕਿਹਾ ਕਿ ਹਰਿਆਣਾ ਵਿਚ ਲੋਕ ਫ਼ਾਇਦਾ ਅਤੇ ਕੌਮੀ ਰਾਜਧਾਨੀ ਦਿੱਲੀ ਦੇ ਨੇੜੇ ਹੋਣ ਨਾਲ ਬਹੁਤ ਵੱਧ ਸਮੱਰਥਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਿਸਾਰ ਵਿਚ ਇਕ ਹੋਰ ਹਵਾਈ ਅੱਡਾ ਬਣਨ ਜਾ ਹਰੀ ਹੈ, ਜੋ ਨਵੀਂ ਦਿਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 150 ਕਿਲੋਮੀਟਰ ਦੀ ਦੂਰੀ 'ਤੇ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਸਾਲ 2022 ਤਕ ਆਈ.ਜੀ.ਆਈ. ਹਵਾਈ ਅੱਡੇ ਦੀ ਪੂਰੀ ਸਮੱਰਥਾਂ ਹੋ ਜਾਵੇਗੀ ਅਤੇ ਫਿਰ ਹਿਸਾਰ ਹਵਾਈ ਅੱਡਾ ਉਸ ਸਮੇਂ ਵੱਡੇ ਬਦਲਾਅ ਦਾ ਕੰਮ ਕਰਨ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਹਿਸਾਰ ਹਵਾਈ ਅੱਡਾ ਜੋ ਕਿ 4200 ਏਕੜ ਸਰਕਾਰੀ ਜਮੀਨ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਸੂਬਾ ਸਰਕਾਰ ਦਾ ਇਕ ਪਰਿਯੋਜਨਾ ਹੈ ਅਤੇ ਇਸ ਲਈ 100 ਕਰੋੜ ਰੁਪਏ ਦੀ ਰਕਮ ਦਾ ਪ੍ਰਵਧਾਨ ਕੀਤਾ ਗਿਆ ਹੈ।
ਮੁਲਾਕਾਤ ਦੌਰਾਨ ਫੌਜੀ ਹਵਾਈ ਜਹਾਜਾਂ ਲਈ ਮੁਰੰਮਤ ਅਤੇ ਸੰਚਾਲਨ ਸਹੂਲਤ ਦੇ ਵਿਕਾਸ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ, ਵੱਖ-ਵੱਖ ਨਿੱਜੀ ਕੰਪਨੀਆਂ ਜਿਨ੍ਹਾਂ ਵਿਚ ਪ੍ਰੈਟ ਐਂਡ ਵਿਹੀਟਨੀ ਨੇ ਵੀ ਇਸ ਖੇਤਰ ਵਿਚ ਹਵਾਈ ਜਹਾਜਾਂ ਲਈ ਸਿਵਲ ਐਮ.ਆਰ.ਓ. ਅਤੇ ਸੇਵਾ ਸਹੂਲਤ ਲਈ ਆਪਣੀ ਪਰਿਯੋਜਨਾਵਾਂ ਸਥਾਪਤ ਕਰਨ ਦੀ ਇੱਛਾ ਪ੍ਰਗਟਾਈ ਹੈ। ਹਰਿਆਣਾ ਰਾਜ ਦੀ ਅਰਥ ਵਿਵਸਥਾ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਖੇਤੀਬਾੜੀ ਰਾਜ ਦੀ ਰੀੜ ਦੀ ਹੱਡੀ ਹੈ ਅਤੇ ਖੇਤੀਬਾੜੀ ਫ਼ੂਡ ਪ੍ਰੋਸੈਸਿੰਗ, ਫਲ ਅਤੇ ਸਬਜੀਆਂ ਦੀ ਮਾਰਕੀਟਿੰਗ 'ਤੇ ਵੀ ਰਾਜ ਸਰਕਾਰ ਧਿਆਨ ਦੇ ਰਹੀ ਹੈ।
ਕੈਪਟਨ ਅਭਿਮਨਿਊ ਨੇ ਕਿਹਾ ਕਿ ਗੁਰੂਗ੍ਰਾਮ ਵਿਚ 1000 ਏਕੜ ਜਮੀਨ 'ਤੇ ਗਲੋਬਲ ਸਿਟੀ ਸਥਾਪਤ ਕੀਤੀ ਜਾ ਰਹੀ ਹੈ ਅਤੇ ਅਸੀਂ ਗਲੋਬਲ ਸਿਟੀ ਦੇ ਮਾਸਟਰ ਪਲਾਨ ਨੂੰ ਆਖਰੀ ਰੂਪ ਦੇਣ ਦੀ ਪ੍ਰਕ੍ਰਿਆ ਵਿਚ ਹੈ ਅਤੇ ਇਸ ਲਈ ਭਾਰਤ ਸਰਕਾਰ ਦੇ ਨਾਲ ਮਿਲ ਕੇ ਇਕ ਵਿਸ਼ੇਸ਼ ਮਲਟੀ ਪਲਪਜ ਵਾਹਨ ਵੀ ਤਿਆਰ ਕੀਤੀ ਗਈ ਹੈ। ਗਲੋਬਲ ਸਿਟੀ ਨਵੀਂ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ ਅਤੇ ਦਿੱਲੀ ਤੇ ਗੁਰੂਗ੍ਰਾਮ ਦੇ ਹੋਰ ਸਿਟੀ ਸੈਂਟਰਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਕਨੈਕਟ ਹੋਵੇਗੀ, ਜਿਸ ਵਿਚ ਆਈ.ਟੀ. ਅਤੇ ਹੋਰ ਸੂਚਨਾ ਤਕਨਾਲੋਜੀ ਸੇਵਾਵਾਂ, ਸਿਹਤ ਦੇਖਭਾਲ ਪਰਿਯੋਜਨਾਵਾਂ ਅਤੇ ਮਾਲੀ ਅਤੇ ਮਨੋਰੰਜਨ ਸੇਵਾਵਾਂ ਹੋਵੇਗੀ।
ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਬਿਟ੍ਰੇਨ ਠੋਕ ਤੇ ਤਰਲ ਕਚਰਾ ਪ੍ਰਬੰਧਨ ਦੇ ਖੇਤਰ ਵਿਚ ਮਿਲ ਕੇ ਕੰਮ ਕਰ ਸਕਦਾ ਹੈ? ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਠੋਸ ਤੇ ਤਰਲ ਕਚਰਾ ਪ੍ਰਬੰਧਨ ਲਈ ਨਵੀਂ ਪਰਿਯੋਜਨਾਵਾਂ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸਾਰੇ 80 ਨਗਰ ਪਰਿਸ਼ਦਾਂ ਨੂੰ 15 ਕਲਸਟਰਾਂ ਵਿਚ ਵੰਡਿਆ ਗਿਆ ਹੈ? ਉਨ੍ਹਾਂ ਕਿਹਾ ਕਿ ਇਸ ਪਰਿਯੋਜਨਾ ਦੇ ਤਹਿਤ ਘਰਾਂ ਤੋਂ ਕਚਰਾ ਇੱਕਠਾ ਕੀਤਾ ਜਾਂਦਾ ਹੈ ਅਤੇ ਇਸ ਦੀ ਪ੍ਰੋਸੈਸਿੰਗ ਕਰਕੇ ਇਸ ਨਾਲ ਊਰਜਾ ਪੈਦਾ ਕੀਤੀ ਜਾਂਦੀ ਹੈ ਅਤੇ ਇਸ ਸਬੰਧ ਵਿਚ ਜਲਦ ਹੀ ਟੈਂਡਰ ਮੰਗੇ ਜਾਣਗੇ?
ਮੀਟਿੰਗ ਵਿਚ ਹਰਿਆਣਾ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਰਾਜਾ ਸ਼ੇਖਰ ਵੰਡਰੂ, ਚੰਡੀਗੜ੍ਹ ਵਿਚ ਬ੍ਰਿਟਿਸ਼ ਉਪ ਹਾਈ ਕਮਿਸ਼ਨਰ Jਡੇ“ਯੂ ਆਇਰ ਤੋਂ ਇਲਾਵਾ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ?