ਅਖਿਲੇਸ਼ ਯਾਦਵ ਦੀ ਪਤਨੀ ਦੀ ਬਜਾਏ ਜਯੰਤ ਚੌਧਰੀ ਨੂੰ ਰਾਜ ਸਭਾ ਭੇਜੇਗੀ ਸਪਾ

ਏਜੰਸੀ

ਖ਼ਬਰਾਂ, ਰਾਜਨੀਤੀ

ਇਸ ਤੋਂ ਪਹਿਲਾਂ ਸਪਾ ਨੇ ਰਾਜ ਸਭਾ ਲਈ ਕਪਿਲ ਸਿੱਬਲ ਅਤੇ ਜਾਵੇਦ ਅਲੀ ਦੇ ਨਾਵਾਂ ਦਾ ਐਲਾਨ ਕੀਤਾ ਸੀ।

SP picks RLD chief Jayant Chaudhary for Rajya Sabha polls



ਲਖਨਊ: ਸਪਾ ਨੇ ਗਠਜੋੜ ਵੱਲੋਂ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਨੂੰ ਰਾਜ ਸਭਾ ਭੇਜਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸਪਾ ਨੇ ਰਾਜ ਸਭਾ ਲਈ ਕਪਿਲ ਸਿੱਬਲ ਅਤੇ ਜਾਵੇਦ ਅਲੀ ਦੇ ਨਾਵਾਂ ਦਾ ਐਲਾਨ ਕੀਤਾ ਸੀ। ਯੂਪੀ ਕੋਟੇ ਤੋਂ ਰਾਜ ਸਭਾ ਦੀਆਂ 11 ਸੀਟਾਂ ਖਾਲੀ ਹੋ ਰਹੀਆਂ ਹਨ। ਇਸ 'ਚ 3 ਸੀਟਾਂ 'ਤੇ ਸਪਾ ਗਠਜੋੜ ਦੀ ਜਿੱਤ ਪੱਕੀ ਹੈ, ਜਦਕਿ 7 ਸੀਟਾਂ 'ਤੇ ਭਾਜਪਾ ਦਾ ਪੱਲੜਾ ਭਾਰੀ ਹੈ ਅਤੇ 1 ਸੀਟ 'ਤੇ ਕਰੀਬੀ ਮੁਕਾਬਲਾ ਹੋਵੇਗਾ।

Dimple Yadav

ਹੁਣ ਤੱਕ ਚਰਚਾ ਸੀ ਕਿ ਕਪਿਲ ਸਿੱਬਲ ਦੇ ਨਾਲ ਜਾਵੇਦ ਅਲੀ ਅਤੇ ਡਿੰਪਲ ਯਾਦਵ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਸੀ। ਹੁਣ ਜਯੰਤ ਚੌਧਰੀ ਦਾ ਨਾਂ ਸਾਹਮਣੇ ਆਇਆ ਹੈ। ਅਜਿਹੇ 'ਚ ਡਿੰਪਲ ਯਾਦਵ ਨੂੰ ਰਾਜ ਸਭਾ 'ਚ ਨਹੀਂ ਭੇਜਿਆ ਜਾਣਾ ਤੈਅ ਹੈ। ਯਾਨੀ ਅਖਿਲੇਸ਼ ਨੇ ਆਪਣੀ ਪਤਨੀ ਦੀ ਟਿਕਟ ਕੱਟ ਕੇ ਜਯੰਤ ਨੂੰ ਅੱਗੇ ਕਰ ਦਿੱਤਾ ਹੈ।

RLD chief Jayant Chaudhary

ਸੂਬੇ ਵਿਚ ਸਪਾ ਨੇ 111, ਆਰਐਲਡੀ ਨੇ 8 ਅਤੇ ਸੁਹੇਲ ਦੇਵ ਭਾਰਤੀ ਸਮਾਜ ਪਾਰਟੀ ਨੇ 6 ਸੀਟਾਂ ਜਿੱਤੀਆਂ ਹਨ। ਸੂਬੇ ਵਿਚ ਰਾਜ ਸਭਾ ਦੀਆਂ 31 ਸੀਟਾਂ ਹਨ।ਆਰਐਲਡੀ ਪ੍ਰਧਾਨ ਜਯੰਤ ਚੌਧਰੀ ਪਹਿਲੀ ਵਾਰ 2009 ਵਿਚ ਮਥੁਰਾ ਤੋਂ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਹ 2012 'ਚ ਮਥੁਰਾ ਦੀ ਮਾਂਟ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਪਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ।