Iqbal Lalpura ਨੇ ‘ਆਪ’ ਵਲੋਂ Srinagar ’ਚ ਕਰਵਾਏ ਧਾਰਮਕ ਸਮਾਗਮ ਦਾ ਮੁੱਦਾ ਉਠਾਇਆ
ਕਿਹਾ, ਧਰਮ ਦੀ ਕੋਈ ਗੱਲ ਨਹੀਂ ਸੀ, ਗੁਰਬਾਣੀ ਦਾ ਵੀ ਸਹੀ ਢੰਗ ਨਾਲ ਨਹੀਂ ਹੋਇਆ ਉਚਾਰਣ
Iqbal Lalpura Raised the Issue of Religious Function Organized in Srinagar by AAP Latest News in Punjabi ਚੰਡੀਗੜ੍ਹ: ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨੇ ‘ਆਪ’ ਵਲੋਂ ਸ੍ਰੀਨਗਰ ’ਚ ਕਰਵਾਏ ਧਾਰਮਕ ਸਮਾਗਮ ’ਤੇ ਸਵਾਲ ਖੜੇ ਕਰਦਿਆਂ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।
ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਕੁੱਝ ਧਾਰਮਕ ਮੁੱਦੇ ਲਗਾਤਾਰ ਚੱਲ ਰਹੇ ਹਨ, ਜਿਨ੍ਹਾਂ ਵਿਚ ਮਾਮਲੇ ਦੁਬਾਰਾ ਸਾਹਮਣੇ ਆ ਰਹੇ ਹਨ। ਜਿਸ ਤਰ੍ਹਾਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਮਨਾ ਰਹੇ ਹਾਂ, ਕੇਂਦਰ ਸਰਕਾਰ ਲਗਾਤਾਰ ਇਸ ਦਾ ਸਮਰਥਨ ਕਰ ਰਹੀ ਹੈ। ਪਰੰਤੂ ਪੰਜਾਬ ਸਰਕਾਰ ਵਲੋਂ ਸ਼੍ਰੀਨਗਰ ’ਚ ਕਰਵਾਏ ਧਾਰਮਿਕ ਸਮਾਗਮ ’ਤੇ ਸਵਾਲ ਖੜੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਕਰਵਾਏ ਸ਼੍ਰੀਨਗਰ ਦੇ ਪ੍ਰੋਗਰਾਮ ਵਿਚ ਧਰਮ ਦੀ ਕੋਈ ਗੱਲ ਨਹੀਂ ਸੀ ਸਗੋਂ ਨੱਚਣਾ-ਗਾਉਣਾ ਸੀ। ਸਭਾ ਵਿਚ ਵੀ ਗੁਰਬਾਣੀ ਨੂੰ ਸਹੀ ਢੰਗ ਨਾਲ ਨਹੀਂ ਸੀ ਪੜ੍ਹਿਆ ਗਿਆ। ਲਾਲਪੁਰਾ ਨੇ ਕਿਹਾ ਕਿ ਜਦੋਂ ਤਕ ਗਿਆਨ ਨਹੀਂ ਹੁੰਦਾ, ਉਦੋਂ ਤਕ ਕਿਸੇ ਨੂੰ ਇਸ ਦਾ ਉਚਾਰਨ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਇਸ ਸ੍ਰੀਨਗਰ ਦੀ ਘਟਨਾ ਸਬੰਧੀ ਇਨਸਾਫ਼ ਦੀ ਮੰਗ ਕੀਤੀ ਹੈ।
(For more news apart from Iqbal Lalpura Raised the Issue of Religious Function Organized in Srinagar by AAP Latest News in Punjabi stay tuned to Rozana Spokesman.)