PA ਗੁਰਪਾਲ ਨੇ ਬਲਵੰਤ ਰਾਮੂਵਾਲੀਆ 'ਤੇ ਲਗਾਏ ਇਲਜ਼ਾਮ, ਬੇਵੱਸ ਔਰਤਾਂ ਦਾ ਕਰਦਾ ਹੈ ਸ਼ੋਸ਼ਣ
ਰਾਮੂਵਾਲੀਆ ਨੇ ਅਰਬਾਂ ਦੀ ਜਾਇਦਾਦ ਪੰਜਾਬ, ਦਿੱਲੀ, ਯੂ. ਪੀ. ਆਦਿ ਸੂਬਿਆਂ ਵਿਚ ਬਣਾਈ ਹੋਈ ਹੈ ਤੇ ਵਿਦੇਸ਼ਾਂ 'ਚ ਵੀ ਉਸ ਦੀ ਵੱਡੀ ਜਾਇਦਾਦ ਹੈ।
ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਮੂਵਾਲੀਆ ਦੇ ਪੀ. ਏ. ਗੁਰਪਾਲ ਸਿੰਘ ਨੇ ਉਹਨਾਂ 'ਚੇ ਗੰਭੀਰ ਇਲਜ਼ਮਾ ਲਗਾਏ ਹਨ। ਦਰਅਸਲ ਗੁਰਪਾਲ ਸਿੰਘ ਨੇ ਇਹ ਇਲਜ਼ਾਮ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਲਗਾਏ ਹਨ। ਗੁਰਪਾਲ ਸਿੰਘ ਨੇ ਕਿਹਾ ਕਿ ਰਾਮੂਵਾਲੀਆ ਦੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਨੇੜਲੇ ਸਬੰਧ ਹਨ ਅਤੇ ਉਹਨਾਂ ਨੇ ਗੈਂਗਸਟਰ ਜੁਗਨੂੰ ਵਾਲੀਆ ਨੂੰ ਆਪਣੀ ਦਿੱਲੀ ਕੋਠੀ ’ਚ ਪਨਾਹ ਦਿੱਤੀ ਹੋਈ ਸੀ ਜਿਸ ਨੂੰ ਕਿ ਪੁਲਿਸ ਲੱਭ ਰਹੀ ਹੈ।
ਗੁਰਪਾਲ ਸਿੰਘ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਰਾਮੂਵਾਲੀਆ ਵਿਦੇਸ਼ੀ ਲਾੜਿਆ ਵੱਲੋਂ ਛੱਡੀਆਂ ਔਰਤਾਂ ਨੂੰ ਮੁੜ ਵਸਾਉਣ ਦੇ ਵਾਅਦੇ ਕਰ ਕੇ ਉਹਨਾਂ ਨਾਲ ਅਪਣੀ ਦਿੱਲੀ ਕੋਠੀ ਵਿਚ ਜ਼ਬਰਦਸਤੀ ਸਬੰਧ ਬਣਾਉਂਦਾ ਰਿਹਾ ਹੈ। ਗੁਰਪਾਲ ਮੁਤਾਬਕ ਰਾਮੂਵਾਲੀਆ ਨੇ ਅਰਬਾਂ ਦੀ ਜਾਇਦਾਦ ਪੰਜਾਬ, ਦਿੱਲੀ, ਯੂ. ਪੀ. ਆਦਿ ਸੂਬਿਆਂ ਵਿਚ ਬਣਾਈ ਹੋਈ ਹੈ ਤੇ ਵਿਦੇਸ਼ਾਂ 'ਚ ਵੀ ਉਸ ਦੀ ਵੱਡੀ ਜਾਇਦਾਦ ਹੈ।
ਗੁਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਰਾਮੂਵਾਲੀਆ ਦੀ ਆਪਸੀ ਖਿੱਚੋਤਾਣ ਤੇ ਮੱਤਭੇਦ ਹੋਣ ਕਾਰਨ ਉਸ ਨੂੰ ਕੋਠੀ ’ਚ ਡਿਊਟੀ ਕਰਨ ਤੋਂ ਮਨ੍ਹਾ ਕਰਕੇ ਵਾਪਸ ਗੁਰਦੁਆਰਾ ਸਾਹਿਬ ਡਿਊਟੀ ’ਤੇ ਬੁਲਾ ਲਿਆ ਗਿਆ ਸੀ ਪਰ ਰਾਮੂਵਾਲੀਆ ਨਾਲ ਪਿਛਲੇ 12 ਸਾਲਾਂ ਤੋਂ ਕੰਮ ਕਰਨ ਕਾਰਨ ਉਹ ਧਮਕੀਆਂ ਦੇ ਕੇ ਵਾਪਸ ਕੰਮ ਕਰਨ ਲਈ ਬੁਲਾਉਂਦਾ ਰਹਿੰਦਾ ਸੀ।
ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਦੀ ਨਿੱਜੀ ਕੋਠੀ ’ਚ ਵਾਪਰੀਆਂ ਅੱਖੀਂ ਘਟਨਾਵਾਂ ਵੇਖੀਆਂ ਹੋਣ ਕਾਰਨ ਤੇ ਗੈਰ-ਕਾਨੂੰਨੀ ਤੇ ਅਣਮਨੁੱਖਤਾ ਵਾਲੇ ਕੰਮਾਂ ਦਾ ਵਿਰੋਧ ਕਰਨ ਕਾਰਨ, ਉਸ ਨੂੰ ਪਰਿਵਾਰ ਸਮੇਤ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਪੁਲਸ ਨੂੰ ਇਸ ਸਬੰਧੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ’ਤੇ ਪਕੜ ਮਜ਼ਬੂਤ ਹੋਣ ਕਾਰਨ ਅਫਸਰ ਰਾਮੂਵਾਲੀਆ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਅਸਮਰੱਥਾ ਜਤਾਉਂਦੇ ਰਹੇ। ਉਧਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨਾਲ ਇਸ ਸਬੰਧੀ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।