ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਨਵਜੋਤ ਸਿੱਧੂ ਨੇ ਚੁੱਕਿਆ ਬੇਅਦਬੀਆਂ ਦਾ ਮੁੱਦਾ  

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ,''ਪੰਜਾਬ 'ਚ ਅਜੇ ਵੀ ਚੱਲ ਰਹੀ ਸੱਤਾ ਵਿਰੋਧੀ ਲਹਿਰ''  

Navjot Singh Sidhu

ਕਿਹਾ,''ਪੰਜਾਬ 'ਚ ਅਜੇ ਵੀ ਚੱਲ ਰਹੀ ਸੱਤਾ ਵਿਰੋਧੀ ਲਹਿਰ''  

ADG ਤੇ AG ਨੂੰ ਹਟਾਉਣ ਦੀ ਕੀਤੀ ਮੰਗ  


ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਅੱਜ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਪੰਜਾਬ ਸਮੇਤ 5 ਸੂਬਿਆਂ ਦੇ ਇੰਚਾਰਜ ਤੇ ਮੁਖੀਆਂ ਨੇ ਸ਼ਿਰਕਤ ਕੀਤੀ। ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਚੌਧਰੀ ਮੀਟਿੰਗ ਦਾ ਹਿੱਸਾ ਬਣੇ।

ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਮੀਟਿੰਗ ਵਿਚ ਸਿੱਧੂ ਨੇ ਇੱਕ ਵਾਰ ਫਿਰ ਸੋਨੀਆ ਗਾਂਧੀ ਦੇ ਸਾਹਮਣੇ ਬੇਅਦਬੀ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿਚ ਸੱਤਾ ਵਿਰੋਧੀ ਲਹਿਰ ਚੱਲ ਰਹੀ ਸੀ ਪਰ ਹੁਣ ਇਹ ਘੱਟ ਹੈ। ਫਿਰ ਵੀ ਸਾਨੂੰ ਬੇਅਦਬੀ ਦੇ ਮੁੱਦੇ ਨੂੰ ਦੁਬਾਰਾ ਦੇਖਣਾ ਪਵੇਗਾ। ਇਸ ਦੌਰਾਨ ਉਨ੍ਹਾਂ ਏਡੀਜੀ ਅਤੇ ਏਜੀ ਦੀ ਨਿਯੁਕਤੀ 'ਤੇ ਵੀ ਸਵਾਲ ਉਠਾਏ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।