BJP News: ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਚੋਣ ਇੰਚਾਰਜਾਂ ਦੀ ਸੂਚੀ ਕੀਤੀ ਜਾਰੀ
BJP News: ਸੂਚੀ 'ਚ ਭਾਜਪਾ ਨੇ ਪੱਛਮੀ ਬੰਗਾਲ 'ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ
BJP has released the list of its election in-charges for the Lok Sabha elections News in punjabi : ਬਿਹਾਰ ਵਿੱਚ ਸੱਤਾ ਵਿੱਚ ਵਾਪਸੀ ਦੀ ਤਿਆਰੀ ਕਰ ਰਹੀ ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਅੱਜ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਆਪਣੇ ਚੋਣ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਜਿਸ ਵਿਚ ਬਿਹਾਰ ਸਮੇਤ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਚੋਣ ਇੰਚਾਰਜ ਅਤੇ ਸਹਿ-ਚੋਣ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਇਹ ਵੀ ਪੜ੍ਹੋ: Sri Muktsar Sahib: ਅੰਗੀਠੀ ਦਾ ਧੂੰਆ ਚੜ੍ਹਨ ਕਾਰਨ 2 ਸਕੇ ਭਰਾਵਾਂ ਦੀ ਮੌਤ
ਖਾਸ ਗੱਲ ਇਹ ਹੈ ਕਿ ਸੂਚੀ 'ਚ ਭਾਜਪਾ ਨੇ ਪੱਛਮੀ ਬੰਗਾਲ 'ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਹੈ। ਪਾਰਟੀ ਨੇ ਸੂਬੇ ਦੇ ਤਿੰਨ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪਾਰਟੀ ਬੰਗਾਲ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ।
ਇਹ ਵੀ ਪੜ੍ਹੋ: Amritsar News : ਸ਼ਹੀਦ ਬਾਬਾ ਦੀਪ ਸਿੱਖ ਜੀ ਦੇ ਜਨਮ ਦਿਹਾੜੇ 'ਤੇ ਵੱਡੀ ਗਿਣਤੀ ਵਿਚ ਦਰਬਾਰ ਸਾਹਿਬ ਵਿਖੇ ਸੰਗਤ ਹੋ ਰਹੀ ਨਤਮਸਤਕ
ਸੂਚੀ ਮੁਤਾਬਕ ਯੂਪੀ ਵਿੱਚ ਬੈਜਯੰਤ ਪਾਂਡਾ, ਉੱਤਰਾਖੰਡ ਵਿੱਚ ਦੁਸ਼ਯੰਤ ਕੁਮਾਰ ਗੌਤਮ, ਬਿਹਾਰ ਵਿੱਚ ਵਿਨੋਦ ਤਾਵੜੇ ਅਤੇ ਸੰਸਦ ਮੈਂਬਰ ਦੀਪਕ ਪ੍ਰਕਾਸ਼, ਝਾਰਖੰਡ ਵਿੱਚ ਲਕਸ਼ਮੀਕਾਂਤ ਵਾਜਪਾਈ ਦੇ ਨਾਂ ਸ਼ਾਮਲ ਹਨ। ਹਰਿਆਣਾ ਦੇ ਬਿਪਲਵ ਕੁਮਾਰ ਦੇਵ ਅਤੇ ਸੁਰਿੰਦਰ ਨਾਗਰ, ਹਿਮਾਚਲ ਪ੍ਰਦੇਸ਼ ਦੇ ਸ਼੍ਰੀਕਾਂਤ ਸ਼ਰਮਾ ਅਤੇ ਸੰਜੇ ਟੰਡਨ, ਜੰਮੂ-ਕਸ਼ਮੀਰ ਦੇ ਤਰੁਣ ਚੁੱਘ ਅਤੇ ਆਸ਼ੀਸ਼ ਸੂਦ, ਪੰਜਾਬ ਦੇ ਵਿਜੇਭਾਈ ਰੁਪਾਨੀ ਅਤੇ ਨਰਿੰਦਰ ਸਿੰਘ, ਪੱਛਮੀ ਬੰਗਾਲ ਦੇ ਮੰਗਲ ਪਾਂਡੇ, ਅਮਿਤ ਮਾਲਵੀਆ ਅਤੇ ਆਸ਼ਾ ਲਾਕੜਾ ਦੇ ਨਾਂ ਸ਼ਾਮਲ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from BJP has released the list of its election in-charges for the Lok Sabha elections News in punjabi , stay tuned to Rozana Spokesman)