Lok Sabha Election 2024: ਵਾਇਨਾਡ ਲੋਕ ਸਭਾ ਸੀਟ ਨੂੰ ਅਲਵਿਦਾ ਕਹਿ ਸਕਦੇ ਹਨ ਰਾਹੁਲ ਗਾਂਧੀ!

ਏਜੰਸੀ

ਖ਼ਬਰਾਂ, ਰਾਜਨੀਤੀ

ਇਨ੍ਹਾਂ ਸੀਟਾਂ ਤੋਂ ਚੋਣ ਲੜਨ ਦੀ ਸੰਭਾਵਨਾ

Rahul Gandhi may bid adieu to Wayanad seat in Lok Sabha Election 2024

Lok Sabha Election 2024: ਕਾਂਗਰਸ ਆਗੂ ਰਾਹੁਲ ਗਾਂਧੀ ਆਗਾਮੀ ਲੋਕ ਸਭਾ ਚੋਣਾਂ 'ਚ ਵਾਇਨਾਡ ਲੋਕ ਸਭਾ ਸੀਟ ਨੂੰ ਅਲਵਿਦਾ ਕਹਿ ਸਕਦੇ ਹਨ ਅਤੇ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਇਲਾਵਾ ਕਰਨਾਟਕ ਜਾਂ ਤੇਲੰਗਾਨਾ ਤੋਂ ਚੋਣ ਲੜ ਸਕਦੇ ਹਨ। ਨਿਊਜ਼ 18 ਦੀ ਮੀਡੀਆ ਰੀਪੋਰਟ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਪਹਿਲੀ ਵਾਰ ਵਾਇਨਾਡ ਤੋਂ 2019 ਵਿਚ ਲੋਕ ਸਭਾ ਚੋਣਾਂ ਲੜੀ ਅਤੇ ਜਿੱਤੀ ਸੀ ਪਰ ਅਮੇਠੀ ਵਿਚ ਉਹ ਭਾਜਪਾ ਆਗੂ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੇ ਮੌਜੂਦਾ ਦੋ ਸੀਟਾਂ ਦੀ ਬਜਾਏ ਤਿੰਨ ਸੀਟਾਂ ਅਲਾਟ ਕਰਨ ਦੇ ਦਬਾਅ ਕਾਰਨ ਰਾਹੁਲ ਗਾਂਧੀ ਵਾਇਨਾਡ ਸੀਟ ਛੱਡਣ 'ਤੇ ਵਿਚਾਰ ਕਰ ਰਹੇ ਹਨ। ਇਸ ਖੇਤਰ 'ਚ ਮੁਸਲਿਮ ਵੋਟਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਆਈਯੂਐਮਐਲ ਵਾਇਨਾਡ ਤੋਂ ਅਪਣਾ ਉਮੀਦਵਾਰ ਉਤਾਰਨਾ ਚਾਹੁੰਦੀ ਹੈ। ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਨੇ ਵਾਇਨਾਡ ਸੀਟ ਸਮੇਤ ਕੇਰਲ ਵਿਚ ਲੋਕ ਸਭਾ ਚੋਣਾਂ ਲਈ ਚਾਰ ਉਮੀਦਵਾਰਾਂ ਦੇ ਨਾਮ ਐਲਾਨੇ ਹਨ।  

ਦੂਜੇ ਪਾਸੇ ਅਮੇਠੀ 'ਚ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਵਿਚਾਲੇ ਇਕ ਹੋਰ ਹਾਈ ਪ੍ਰੋਫਾਈਲ ਮੁਕਾਬਲਾ ਹੋ ਸਕਦਾ ਹੈ ਕਿਉਂਕਿ ਕਾਂਗਰਸ ਨੇ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਸਮਝੌਤਾ ਕੀਤਾ ਹੈ। ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੋਵੇਂ ਪਿਛਲੇ ਸੋਮਵਾਰ ਨੂੰ ਅਮੇਠੀ ਵਿਚ ਸਨ।

(For more Punjabi news apart from Rahul Gandhi may bid adieu to Wayanad seat in Lok Sabha Election 2024, stay tuned to Rozana Spokesman)