'ਜੇਲ ਭਰੋ ਅੰਦੋਲਨ' ਤਹਿਤ ਕਿਸਾਨਾਂ ਨੇ ਦਿਤੀਆਂ ਗ੍ਰਿਫ਼ਤਾਰੀਆਂ
ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ ਜੇਲ ਭਰੋ ਅੰਦੋਲਨ ਦੇ ਤਹਿਤ ਗ੍ਰਿਫ਼ਤਾਰੀਆ ਦਿਤੀਆਂ। ਇਸ ਅੰਦੋਲਨ ਦੀ ਅਗਵਾਈ ਕਿਸਾਨ ਨੇਤਾ ਸੁੱਖਾ ਸਿੰਘ..
ਕਰਨਾਲ, 9 ਅਗਸੱਤ (ਪਲਵਿੰਦਰ ਸਿੰਘ ਸੱਗੂ):
ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ ਜੇਲ ਭਰੋ ਅੰਦੋਲਨ ਦੇ ਤਹਿਤ ਗ੍ਰਿਫ਼ਤਾਰੀਆ ਦਿਤੀਆਂ। ਇਸ ਅੰਦੋਲਨ ਦੀ ਅਗਵਾਈ ਕਿਸਾਨ ਨੇਤਾ ਸੁੱਖਾ ਸਿੰਘ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸ ਅੰਦੋਲਨ ਦੇ ਤਹਿਤ 9 ਅਗੱਸਤ ਤੋਂ 15 ਅਗੱਸਤ ਤਕ ਗ੍ਰਿਫ਼ਤਾਰੀਆਂ ਦੇਣਗੇ। ਕਿਸਾਨ ਕਿਸਾਨ ਭਵਨ ਤੋਂ ਲੈ ਕੇ ਨਾਹਰੇਬਾਜ਼ੀ ਕਰਦੇ ਹੋਏ ਮਿੰਨੀ ਸਕੱਤਰੇਤ ਵਿਚ ਪਹੁੰਚ ਕੇ ਅਪਣੀਆਂ ਮੰਗਾਂ ਰੱਖੀਆਂ । ਮੰਗਾਂ ਸਬੰਧੀ ਕਿਸਾਨਾਂ ਵਿਚ ਕਾਫੀ ਜੋਸ਼ ਸੀ ਅਤੇ ਸਰਕਾਰ ਦੇ ਵਿਰੁਧ ਗੁੱਸਾ ਵੀ ਵੇਖÎਣ ਨੂੰ ਮਿਲਿਆ। ਇਸ ਮੌਕੇ 'ਤੇ 11 ਕਿਸਾਨਾਂ ਨੇ ਗ੍ਰਿਫ਼ਤਾਰੀਆਂ ਦਿਤੀਆਂ ਜਿਨਾਂ ਵਿਚ ਅੰਸਦ ਬਲਾਕ ਤੋਂ ਛੱਤਰਪਾਲ ਸਿੰਗੜਾ, ਪ੍ਰਦੀਪ ਸਿੰਗੜਾ, ਰਾਮਕੁਵਾਰ ਗਗਟੇਹੜੀ, ਰਘੁਬੀਰ ਸਿੰਘ, ਬਲਵੰਤ ਸਿੰਘ, ਜੈ ਨਰਾਇਨ, ਜੀਵਨ ਸਿੰਘ, ਸ.ਬੋਹੜ ਸਿੰਘ, ਸ਼ੋਬਾ ਸਿੰਘ ਅਤੇ ਸੀਸ਼ਾ ਸਿੰਘ ਨੇ ਗ੍ਰਿਫਤਾਰੀ ਦਿਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਗ੍ਰਿਫ਼ਤਾਰੀ ਲੈਣ ਸਮੇਂ ਠੀਕ ਨਹੀ ਸੀ ਲਗ ਰਿਹਾ। ਉਨ੍ਹਾਂ ਨੇ ਕਿਸਾਨਾਂ ਨੂੰ ਅੰਦੋਲਨਕਾਰੀ ਨਾ ਸਮਝ ਕੇ ਗ਼ਲਤ ਤਰੀਕੇ ਨਾ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਸਾਫ਼ ਜਾਹਰ ਹੋ ਰਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਮੁੱਦੇ ਦਬਾਉਣਾ ਚਾਹੁੰਦੀ ਹੈ ਜੇ ਸਰਕਾਰ ਨੇ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਗ੍ਰਿਫ਼ਤਾਰ ਨਾ ਕੀਤਾ ਤਾ ਕਿਸਾਨ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।