ਕੇਂਦਰੀ ਜੇਲ ਵਿਚ ਮੁਲਾਕਾਤ ਕਰਨ ਗਏ ਦੋ ਬੱਚਿਆਂ ਦੇ ਚਿਹਰੇ 'ਤੇ ਮੋਹਰ ਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੋਪਾਲ ਕੇਂਦਰੀ ਜੇਲ ਵਿਚ ਕਲ ਰਖੜੀ ਮੌਕੇ ਕੈਦੀਆਂ ਨਾਲ ਮੁਲਾਕਾਤ ਕਰਨ ਗਏ ਮੁਲਾਕਾਤੀਆਂ ਵਿਚੋਂ ਦੋ ਬੱਚਿਆਂ ਦੇ ਚਿਹਰੇ 'ਤੇ ਕਥਿਤ ਤੌਰ 'ਤੇ ਜੇਲ ਦੀ ਮੋਹਰ ਲਾ ਦਿਤੀ ਗਈ।

Childrens

ਭੋਪਾਲ, 8 ਅਗੱਸਤ : ਭੋਪਾਲ ਕੇਂਦਰੀ ਜੇਲ ਵਿਚ ਕਲ ਰਖੜੀ ਮੌਕੇ ਕੈਦੀਆਂ ਨਾਲ ਮੁਲਾਕਾਤ ਕਰਨ ਗਏ ਮੁਲਾਕਾਤੀਆਂ ਵਿਚੋਂ ਦੋ ਬੱਚਿਆਂ ਦੇ ਚਿਹਰੇ 'ਤੇ ਕਥਿਤ ਤੌਰ 'ਤੇ ਜੇਲ ਦੀ ਮੋਹਰ ਲਾ ਦਿਤੀ ਗਈ। ਇਹ ਮੋਹਰ ਜੇਲ ਵਿਚ ਕੈਦੀਆਂ ਨੂੰ ਮਿਲਣ ਆਈ ਉਨ੍ਹਾਂ ਦੇ ਪਰਵਾਰਕ ਜੀਆਂ ਜਾਂ ਰਿਸ਼ਤੇਦਾਰਾਂ ਦੇ ਹੱਥ 'ਤੇ ਲਾਈ ਜਾਂਦੀ ਹੈ। ਉਧਰ ਜੇਲ ਪ੍ਰਸ਼ਾਸਨ ਨੇ ਕਿਹਾ ਕਿ ਇਹ ਮੋਹਰ ਜਾਣ-ਬੁੱਝ  ਬੱਚਿਆਂ ਦੇ ਚਿਹਰੇ 'ਤੇ ਨਹੀਂ ਲਾਈ ਗਈ ਸਗੋਂ ਗ਼ਲਤੀ ਨਾਲ ਲੱਗ ਗਈ। ਇਸੇ ਦਰਮਿਆਨ ਮੱਧ ਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ 'ਤੇ ਡੀਜੀਪੀ ਜੇਲਾਂ ਨੂੰ ਨੋਟਿਸ ਜਾਰੀ ਕਰ ਦਿਤਾ ਹੈ। ਕਮਿਸ਼ਨ ਨੇ ਕਿਹਾ ਕਿ ਮੀਡੀਆ ਵਿਚ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਇਹ ਕਾਰਵਾਈ ਕੀਤੀ ਗਈ। (ਏਜੰਸੀ)