ED ਅਤੇ CBI ਮੋਦੀ ਸਰਕਾਰ ਦੇ ਤੋਤੇ : ਬਰਿੰਦਰ ਸਿੰਘ ਢਿੱਲੋਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ -ਕੇਂਦਰ ਸਰਕਾਰ ਦੀ ਧੱਕੇਸ਼ਾਹੀ ਤੋਂ ਡਰਨ ਵਾਲੀ ਨਹੀਂ ਕਾਂਗਰਸ 

ED and CBI parrots of Modi government: Barinder Singh Dhillon

ਕੇਂਦਰੀ ਜਾਂਚ ਏਜੰਸੀਆਂ ਖ਼ਿਲਾਫ਼ ਯੂਥ ਕਾਂਗਰਸ ਦਾ ਜਲੰਧਰ ED ਦਫ਼ਤਰ ਦੇ ਬਾਹਰ ਪ੍ਰਦਰਸ਼ਨ 
ਲੋਕਤੰਤਰ ਨੂੰ ਬਚਾਉਣ ਲਈ ਈ ਡੀ ਅਤੇ ਸੀਬੀਆਈ ਵਰਗੇ ਸਰਕਾਰੀ ਅਦਾਰਿਆਂ ਨੂੰ ਕੇਂਦਰ ਦੀ ਗ਼ੁਲਾਮੀ 'ਚੋਂ ਆਜ਼ਾਦ ਕਰਵਾਉਣਾ ਪਏਗਾ:  .ਸ. ਬਰਿੰਦਰ ਢਿੱਲੋਂ

ਜਲੰਧਰ : ਈਡੀ ਵੱਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿਰੋਧ ਵਿੱਚ ਅੱਜ ਜਲੰਧਰ ਵਿਖੇ ਈ ਡੀ  ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦਿਆਂ  ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਤੋਤਿਆਂ ਨੂੰ ਆਜ਼ਾਦ ਕੀਤਾ। ਪ੍ਰਦਰਸ਼ਨ ਕਰਦਿਆਂ  ਬਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਸਰਕਾਰੀ ਅਦਾਰੇ ਅੱਜ ਦੇ ਸਮੇਂ ‘ਚ ਮੋਦੀ ਸਰਕਾਰ ਦੇ ਤੋਤੇ ਬਣ ਕੇ ਕੰਮ ਕਰ ਰਹੇ ਹਨ। 

ਬਰਿੰਦਰ ਢਿੱਲੋਂ ਨੇ ਕਿਹਾ ਅੱਜ ਲੋਕਤੰਤਰ ਖ਼ਤਰੇ ਵਿਚ ਹੈ ਅਤੇ ਇਸ ਨੂੰ ਬਚਾਉਣ ਲਈ ਇਹਨਾਂ ਸਰਕਾਰੀ ਅਦਾਰਿਆਂ ਨੂੰ ਬਚਾਉਣਾ ਪਏਗਾ। ਇਸ ਲਈ ਅੱਜ ਲੋੜ ਹੈ ਕਿ ਇਹਨਾਂ ਤੋਤਿਆਂ ਨੂੰ ਕੇਂਦਰ ਦੀ ਗ਼ੁਲਾਮੀ ‘ਚੋਂ ਆਜ਼ਾਦ ਕਰਵਾਇਆ ਜਾਵੇ ਤਾਂ ਜੋ ਉਹ ਆਜ਼ਾਦੀ ਨਾਲ ਕੰਮ ਕਰਨ ਅਤੇ ਲੋਕਾਂ ਦਾ ਵਿਸ਼ਵਾਸ ਵੀ ਇਹਨਾਂ ਉੱਤੇ ਬਣਿਆ ਰਹੇ। 

ਈ ਡੀ ਦਫ਼ਤਰ ਅੱਗੇ ਧਰਨਾ ਦਿੰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਈ ਡੀ ਨੂੰ ਵਰਤ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਾਂਗਰਸ ਪਾਰਟੀ ਇਹਨਾਂ ਤੋਂ ਡਰਨ ਵਾਲੀ ਨਹੀਂ ਅਤੇ  ਇਹਨਾਂ ਤਾਕਤਾਂ ਦਾ ਡਟ ਕੇ ਵਿਰੋਧ ਕਰੇਗੀ। ਬਰਿੰਦਰ ਢਿੱਲੋਂ ਨੇ ਕਿਹਾ ਕਿ ਉਹ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਹੋ ਰਹੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਕਿਹਾ ਕਿ ਕੇਂਦਰ ਦੀ ਤਾਨਾਸ਼ਾਹ ਸਰਕਾਰ ਸੱਚ ਨੂੰ ਦਬਾਅ ਨਹੀਂ ਸਕਦੀ।