ਮੋਦੀ ਝੂਠੇ ਪ੍ਰਧਾਨ ਮੰਤਰੀ, ਤੋੜਿਆ ਦੇਸ਼ ਦਾ ਵਿਸ਼ਵਾਸ: ਮਨਮੋਹਨ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਕਿਹਾ ਹੈ ਕਿ ਉਨ੍ਹਾਂ ਦਾ ਸ਼ਾਸਨ ਭਾਰਤ ਲਈ ਵਧੀਆ ਨਹੀਂ ਹੈ।

Manmohan Singh

ਨਵੀਂ ਦਿੱਲੀ, ( ਭਾਸ਼ਾ ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਕਿਹਾ ਹੈ ਕਿ ਉਨ੍ਹਾਂ ਦਾ ਸ਼ਾਸਨ ਭਾਰਤ ਲਈ ਵਧੀਆ ਨਹੀਂ ਹੈ। ਕਿਉਂਕਿ ਉਨ੍ਹਾਂ ਨੇ ਵੋਟਰਾਂ ਦਾ ਵਿਸ਼ਵਾਸ ਤੋੜਿਆ ਹੈ ਅਤੇ ਅਜਿਹੀ ਸਰਕਾਰ ਦੀ ਅਗਵਾਈ ਕੀਤੀ ਹੈ ਜੋ ਦੇਸ਼ ਵਿਚ ਸਮੁਦਾਇਕ ਹਿੰਸਾ, ਲਿੰਚਿਗ ਅਤੇ ਗਊ ਰੱਖਿਆ ਨਾਲ ਜੁੜੀਆਂ ਘਟਨਾਵਾਂ ਤੇ ਚੁੱਪ ਰਹੀ ਹੈ। ਮਨਮੋਹਨ ਸਿੰਘ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਕਿਤਾਬ  'ਦਿ ਪੈਰਾਡਾਕਸਿਅਲ ਪ੍ਰਾਈਮ ਮਿਨਿਸਟਰ' ਦੀ ਘੁੰਡ ਚੁਕਾਈ ਮੌਕੇ ਸੰਬੋਧਨ ਕਰ ਰਹੇ ਸੀ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਅਧੀਨ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਸੀਬੀਆਈ ਜਿਹੀਆਂ ਕੌਮੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦੱਸ ਦਈਏ ਕਿ ਮਨਮੋਹਨ ਸਿੰਘ ਦੀ ਇਹ ਟਿਪੱਣੀ ਮੌਜੂਦਾ ਸਮੇਂ ਸੀਬੀਆਈ ਵਿਚ ਚਲ ਰਹੀ ਮੁਸ਼ਕਲਾਂ ਦੌਰਾਨ ਆਈ ਹੈ। ਏਜੰਸੀ ਦੇ ਦੋਨੋਂ ਸਿਖਰ ਅਧਿਕਾਰੀਆਂ ਦੇ ਅਧਿਕਾਰ ਖੋਹ ਲਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਤੇ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ 2014 ਵਿਚ ਨਰਿੰਦਰ ਮੋਦੀ ਭਾਰਤ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਚੁਣੇ ਗਏ,

ਪਰ ਪਿਛਲੇ ਚਾਰ ਸਾਲ ਵਿਚ ਉਹ ਅਤੇ ਉਨ੍ਹਾਂ ਦੀ ਸਰਕਾਰ ਵੋਟਰਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ,ਉਨ੍ਹਾਂ ਨੇ ਵੋਟਰਾਂ ਦਾ ਯਕੀਨ ਤੋੜਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਝੂਠੇ ਪ੍ਰਧਾਨ ਮੰਤਰੀ ਹਨ ਅਤੇ ਸ਼ਸ਼ੀ ਥਥੂਰ ਨੇ ਅਪਣੀ ਕਿਤਾਬ ਵਿਚ ਇਸ ਨੂੰ ਚੰਗੀ ਤਰਾਂ ਬਿਆਨ ਕੀਤਾ ਹੈ। ਉਸਦਾ ਨਾਮ ਦੀ  ਪੈਰਾਡਾਕਸਿਅਲ ਪ੍ਰਾਈਮ ਮਿਨਸਿਟਰ : ਨਰਿੰਦਰ ਮੋਦੀ ਐਂਡ ਹਿਜ਼ ਇੰਡੀਆ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਮ ਮੁਖੀ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੇ ਹੋਏ ਕਿਹਾ ਸੀ

ਕਿ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੂੰ ਹਟਾਉਣ ਦਾ ਮੁਖ ਕਾਰਨ ਇਹ ਸੀ ਕਿ ਉਹ ਰਾਫੇਲ ਮਾਮਲੇ ਵਿਚ ਜਾਂਚ ਕਰਨ ਵਾਲੇ ਸੀ, ਪਰ ਪ੍ਰਧਾਨ ਮੰਤਰੀ ਨੂੰ ਡਰ ਹੈ ਕਿ ਉਹ ਇਸ ਮਾਮਲੇ ਵਿਚ ਫੰਸ ਜਾਣਗੇ, ਸੋ ਇਸ ਲਈ ਆਲੋਕ ਵਰਮਾ ਨੂੰ ਛੁੱਟੀ ਤੇ ਭੇਜ ਦਿਤਾ ਗਿਆ। ਇਸ ਨੂੰ ਪੂਰੀ ਤਰਾਂ ਅਸਵਿੰਧਾਨਕ ਦੱਸਦੇ ਹੋਏ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਸੀਬੀਆਈ ਹੈਡ ਕੁਆਟਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਲੋਧੀ ਰੋਡ ਥਾਣੇ ਵਿਚ ਗਿਰਫਤਾਰੀ ਦਿਤੀ। ਰਾਹੁਲ ਦਾ ਕਹਿਣਾ ਹੈ ਕਿ ਰਾਫੇਲ ਦੀ ਜਾਂਚ ਦੇ ਡਰ ਤੋਂ ਕੇਂਦਰ ਸਰਕਾਰ ਨੇ ਅੱਧੀ ਰਾਤ ਤੋਂ ਬਾਅਦ ਸੀਬੀਆਈ ਨਿਰਦੇਸ਼ਕ ਤੇ ਕਾਰਵਾਈ ਕੀਤੀ।