3 ਜਨਵਰੀ ਨੂੰ ਉੱਤਰ ਪ੍ਰਦੇਸ਼ ਅਤੇ 12 ਜਨਵਰੀ ਨੂੰ ਪੰਜਾਬ ਪਹੁੰਚੇਗੀ ਭਾਰਤ ਜੋੜੋ ਯਾਤਰਾ
6 ਜਨਵਰੀ ਨੂੰ ਦਾਖਲ ਹੋਵੇਗੀ ਹਰਿਆਣਾ ਦੇ ਪਾਣੀਪਤ 'ਚ
ਨਵੀਂ ਦਿੱਲੀ - ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਕਰੀਬ ਇੱਕ ਹਫ਼ਤੇ ਦੇ ਆਰਾਮ ਤੋਂ ਬਾਅਦ, 3 ਜਨਵਰੀ ਨੂੰ ਉੱਤਰ ਪ੍ਰਦੇਸ਼ ਪਹੁੰਚੇਗੀ ਅਤੇ ਫ਼ਿਰ ਤਿੰਨ ਦਿਨ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚੋਂ ਹੁੰਦੀ ਹੋਈ 6 ਜਨਵਰੀ ਨੂੰ ਹਰਿਆਣਾ ਦੇ ਪਾਣੀਪਤ 'ਚ ਦਾਖਲ ਹੋਵੇਗੀ।
ਪਾਰਟੀ ਸੂਤਰਾਂ ਅਨੁਸਾਰ ਇਹ ਯਾਤਰਾ 12 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀ ਜਿੱਥੋਂ ਇਹ ਅੱਗੇ ਜੰਮੂ-ਕਸ਼ਮੀਰ ਲਈ ਰਵਾਨਾ ਹੋਵੇਗੀ।
ਰਾਹੁਲ ਗਾਂਧੀ ਦੀ ਅਗਵਾਈ ਹੇਠ ਇਹ ਯਾਤਰਾ 3 ਜਨਵਰੀ ਨੂੰ ਸਵੇਰੇ ਕਸ਼ਮੀਰੀ ਗੇਟ ਨੇੜੇ ਗਾਜ਼ੀਆਬਾਦ ਦੇ ਲੋਨੀ ਪਹੁੰਚੇਗੀ, ਇਸ ਤਰ੍ਹਾਂ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋਵੇਗੀ।
ਭਾਰਤ ਜੋੜੋ ਯਾਤਰਾ 3 ਤੋਂ 5 ਜਨਵਰੀ ਤੱਕ ਉੱਤਰ ਪ੍ਰਦੇਸ਼ ਵਿੱਚ ਹੋਵੇਗੀ, ਜਿਸ ਦੌਰਾਨ ਰਾਹੁਲ ਗਾਂਧੀ ਅਤੇ ਹੋਰ ਭਾਰਤ ਯਾਤਰੀ ਗਾਜ਼ੀਆਬਾਦ, ਬਾਗਪਤ, ਸ਼ਾਮਲੀ ਅਤੇ ਕੈਰਾਨਾ ਵਿੱਚ ਪੈਦਲ ਯਾਤਰਾ ਕਰਨਗੇ। ਇਸ ਤੋਂ ਬਾਅਦ ਉਹ ਹਰਿਆਣਾ ਦੇ ਪਾਣੀਪਤ ਵਿੱਚ ਦਾਖ਼ਲ ਹੋਣਗੇ।
ਕਾਂਗਰਸੀ ਸੂਤਰਾਂ ਅਨੁਸਾਰ ਇਹ ਯਾਤਰਾ 12 ਜਨਵਰੀ ਨੂੰ ਹਰਿਆਣਾ ਦੇ ਪਾਣੀਪਤ, ਕਰਨਾਲ, ਕੁਰੂਕਸ਼ੇਤਰ ਅਤੇ ਅੰਬਾਲਾ ਤੋਂ ਹੁੰਦੀ ਹੋਈ ਪੰਜਾਬ ਵਿੱਚ ਦਾਖ਼ਲ ਹੋਵੇਗੀ।
ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਹੁਣ ਤੱਕ ਨੌਂ ਰਾਜਾਂ - ਤਾਮਿਲਨਾਡੂ, ਕੇਰਲਾ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਲੰਘ ਚੁੱਕੀ ਹੈ।