ਮੈਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ : ਸ਼ਿਵ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਥਿਤ ਟੈਕਸ ਚੋਰੀ ਦੇ ਮਾਮਲੇ ਤਹਿਤ ਲਗਾਤਾਰ ਤਿੰਨ ਦਿਨ ਤਕ ਆਮਦਨ ਕਰ ਅਧਿਕਾਰੀਆਂ ਵਲੋਂ ਮਾਰੇ ਗਏ ਛਾਪਿਆਂ ਅਤੇ....

Shiv Kumar

ਬੰਗਲੌਰ, 5 ਅਗੱਸਤ : ਕਰਨਾਟਕ ਦੇ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਥਿਤ ਟੈਕਸ ਚੋਰੀ ਦੇ ਮਾਮਲੇ ਤਹਿਤ ਲਗਾਤਾਰ ਤਿੰਨ ਦਿਨ ਤਕ ਆਮਦਨ ਕਰ ਅਧਿਕਾਰੀਆਂ ਵਲੋਂ ਮਾਰੇ ਗਏ ਛਾਪਿਆਂ ਅਤੇ ਪੁੱਛ ਪੜਤਾਲ ਮਗਰੋਂ ਅੱਜ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਤੇ ਅੰਤ ਵਿਚ ਸੱਚਾਈ ਸਾਹਮਣੇ ਆ ਜਾਵੇਗੀ।
ਆਮਦਨ ਕਰ ਵਿਭਾਗ ਨੇ ਬੁਧਵਾਰ ਨੂੰ ਸ਼ਿਵਕੁਮਾਰ ਦੀਆਂ ਸੰਪਤੀਆਂ 'ਤੇ ਛਾਪੇ ਮਾਰਨੇ ਸ਼ੁਰੂ ਕੀਤੇ ਸਨ ਜਿਸ ਕਾਰਨ ਸਿਆਸੀ ਤੂਫ਼ਾਨ ਖੜਾ ਹੋ ਗਿਆ। ਰਾਜ ਸਭਾ ਚੋਣਾਂ ਨੂੰ ਵੇਖਦਿਆਂ ਗੁਜਰਾਤ ਦੇ 44 ਵਿਧਾਇਕਾਂ ਨੂੰ ਬੰਗਲੌਰ ਦੇ ਇਕ ਰਿਜ਼ਾਰਟ ਵਿਚ ਰਖਿਆ ਗਿਆ ਹੈ  ਅਤੇ ਉਨ੍ਹਾਂ ਦੀ ਮੇਜ਼ਬਾਨੀ ਸ਼ਿਵਕੁਮਾਰ ਹੀ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵਕੁਮਾਰ ਨੇ ਕਿਹਾ, ''ਮੈਂ ਅਜਿਹਾ ਇਨਸਾਨ ਨਹੀਂ ਹਾਂ ਜੋ ਕਾਨੂੰਨ ਜਾਂ ਸੰਵਿਧਾਨ ਦੀ ਉਲੰਘਦਾ ਕਰਦਾ ਹੋਵੇ। ਸੱਚ ਛੇਤੀ ਹੀ ਸਾਹਮਣੇ ਆ ਜਾਵੇਗਾ।'' ਊਰਜਾ ਮੰਤਰੀ ਨੇ ਆਮਦਨ ਕਰ ਵਿਭਾਗ ਦੀ ਤਲਾਸ਼ੀ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ। ਉਨ੍ਹਾਂ ਕਿਹਾ, ''ਮੁਕੰਮਲ ਪੰਚਨਾਮਾ ਅਤੇ ਦਸਤਾਵੇਜ਼ ਮਿਲਣ ਪਿੱਛੋਂ ਹੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ।'' ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਵਕੁਮਾਰ ਦੀਆਂ 66 ਸੰਪਤੀਆਂ ਦੀ ਤਲਾਸ਼ੀ ਲਈ ਅਤੇ 15 ਕਰੋੜ ਰੁਪਏ ਤੋਂ ਵੱਧ ਰਕਮ ਜ਼ਬਤ ਕੀਤੀ ਜਦਕਿ ਗਹਿਣਿਆਂ ਦੀ ਕੀਮਤ ਦਾ ਮੁਲਾਂਕਣ ਕੀਤਾ ਜਾਣਾ ਅਜੇ ਬਾਕੀ ਹੈ। (ਏਜੰਸੀ)