ਅਰਵਿੰਦ ਕੇਜਰੀਵਾਲ ਦੀ BJP ਨੂੰ ਚੁਣੌਤੀ- 2024 ਦੀਆਂ ਵਿਧਾਨ ਸਭਾ ਚੋਣਾਂ ਖੱਟਰ ਸਾਬ੍ਹ ਦੇ ਨਾਂ 'ਤੇ ਲੜ ਕੇ ਦਿਖਾਓ

ਏਜੰਸੀ

ਖ਼ਬਰਾਂ, ਰਾਜਨੀਤੀ

'ਦਿੱਲੀ ਅਤੇ ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਤੇ ਹੁਣ ਹਰਿਆਣਾ 'ਚੋਂ ਵੀ ਭ੍ਰਿਸ਼ਟਾਚਾਰ ਸਾਫ਼ ਕਰਾਂਗੇ'

Arvind Kejriwal

ਫ਼ੌਜ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ PM ਮੋਦੀ ਨੂੰ ਲਿਖਾਂਗਾ ਚਿੱਠੀ - ਅਰਵਿੰਦ ਕੇਜਰੀਵਾਲ 
ਕੁਰੂਕਸ਼ੇਤਰ :
ਆਮ ਆਦਮੀ ਪਾਰਟੀ ਦੀ ਪਹਿਲੀ ਰੈਲੀ ‘ਅਬ ਬਦਲੇਗਾ ਹਰਿਆਣਾ’ ਕੁਰੂਕਸ਼ੇਤਰ ਵਿੱਚ ਹੋ ਰਹੀ ਹੈ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ। ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ ਹਰਿਆਣਾ ਵਿੱਚ ਮੁਫ਼ਤ ਬਿਜਲੀ ਚਾਹੁੰਦੇ ਹੋ ਤਾਂ ਸਰਕਾਰ ਬਦਲਣੀ ਪਵੇਗੀ। ਸਾਡੇ ਪੰਜਾਬ ਦੇ ਸਿਹਤ ਮੰਤਰੀ ਪੈਸੇ ਮੰਗ ਰਹੇ ਸਨ।

ਜੇਕਰ ਕੋਈ ਹੋਰ ਪਾਰਟੀ ਹੁੰਦੀ ਤਾਂ ਪਾਰਟੀ ਫੰਡ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਦੀ। ਅਸੀਂ ਉਸ ਮੰਤਰੀ ਨੂੰ ਬਰਖ਼ਾਸਤ ਕਰਕੇ ਜੇਲ੍ਹ ਭੇਜ ਦਿੱਤਾ। ਦਿੱਲੀ ਵਿੱਚ ਮੇਰਾ ਮੰਤਰੀ ਰਾਸ਼ਨ ਵੇਚਣ ਵਾਲੇ ਤੋਂ ਪੈਸੇ ਮੰਗ ਰਿਹਾ ਸੀ। ਕਿਸੇ ਨੂੰ ਪਤਾ ਨਹੀਂ ਲੱਗਾ, ਮੈਂ ਤੁਰੰਤ ਆਪਣੇ ਮੰਤਰੀ ਨੂੰ ਸੀ.ਬੀ.ਆਈ. ਦੇ ਹਵਾਲੇ ਕਰ ਦਿਤਾ। ਜੇਕਰ ਕੱਲ੍ਹ ਮੇਰਾ ਪੁੱਤਰ ਵੀ ਧੱਕੇਸ਼ਾਹੀ ਕਰਦਾ ਹੈ ਤਾਂ ਮੈਂ ਉਸ ਨੂੰ ਨਹੀਂ ਛੱਡਾਂਗਾ। ਅੱਜ ਤੱਕ ਦੂਜੀਆਂ ਪਾਰਟੀਆਂ ਨੇ ਕਦੇ ਵੀ ਆਪਣੇ ਮੰਤਰੀ ਨੂੰ ਜੇਲ੍ਹ ਨਹੀਂ ਭੇਜਿਆ ਸਗੋਂ ਇਹ ਪੈਸਾ ਦਿੱਲੀ ਤਕ ਜਾਂਦਾ ਹੈ।

ਸਿਰਫ ਆਮ ਆਦਮੀ ਪ੍ਰਤੀ ਹੈ ਜੋ ਭ੍ਰਿਸ਼ਟਾਚਾਰ ਖ਼ਤਮ ਕਰ ਸਕਦੀ ਹੈ। ਦਿੱਲੀ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕੀਤਾ। ਨਗਰ ਨਿਗਮ ਚੋਣਾਂ ਵਿੱਚ ਆਪਣੀ ਤਾਕਤ ਦਿਖਾਓ ਨਿਗਮ ਦੀ ਵੀ ਝਾੜੂ ਨਾਲ ਸਫ਼ਾਈ ਕਰਨਗੇ ਅਤੇ 2024 ਵਿੱਚ ਪੂਰੇ ਹਰਿਆਣਾ ਨੂੰ ਭ੍ਰਿਸ਼ਟਾਚਾਰ ਤੋਂ ਸਾਫ਼ ਕਰ ਦੇਣਗੇ। ਕਿਸੇ ਪੱਤਰਕਾਰ ਨੇ ਮੈਨੂੰ ਦੱਸਿਆ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਖੱਟਰ ਨੂੰ ਹਟਾਉਣ ਜਾ ਰਹੀ ਹੈ। ਮੈਂ ਭਾਜਪਾ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ ਕਿ ਉਹ ਖੱਟਰ ਦੇ ਨਾਂ 'ਤੇ 2024 ਦੀਆਂ ਚੋਣਾਂ ਲੜ ਕੇ ਦਿਖਾਵੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਹੰਕਾਰੀ ਸਰਕਾਰ ਅੱਗੇ ਝੁਕੇ ਨਹੀਂ ਸਗੋਂ ਸਾਰੇ ਭਾਈਚਾਰਿਆਂ ਅਤੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਇੱਕ ਸਾਲ ਤੱਕ ਅੰਦੋਲਨ ਲੜਿਆ। ਕਿਸਾਨ ਕੜਾਕੇ ਦੀ ਠੰਢ, ਗਰਮੀ ਵਿੱਚ ਖੜ੍ਹੇ ਸਨ। ਉਹ ਹੰਕਾਰੀ ਹੋ ਗਏ ਸਨ ਪਰ ਕਿਸਾਨਾਂ ਦੀ ਇਕਜੁਟਤਾ ਨੇ ਭਾਜਪਾ ਦਾ ਹੰਕਾਰ ਤੋੜਿਆ। ਮੈਂ ਕਿਸਾਨ ਭਰਾਵਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ। ਮੈਨੂੰ ਸਰਕਾਰ 'ਚ ਆਉਣ ਦਿਓ, ਮੈਨੂੰ ਕੋਈ ਕੰਮ ਕਰਨ ਦਿਓ। ਦਿੱਲੀ ਦੇ ਸਰਕਾਰੀ ਸਕੂਲ ਰੌਸ਼ਨ ਹੋ ਗਏ।

4 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਨਾਮ ਕੱਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਦੋ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਆਏ ਸਨ। ਟਰੰਪ ਦੀ ਪਤਨੀ ਸਾਡੇ ਸਕੂਲ ਦੇ ਬੱਚਿਆਂ ਨੂੰ ਮਿਲਣ ਆਏ ਸਨ। ਹਰਿਆਣਾ 'ਚ ਖੱਟਰ ਸਰਕਾਰ ਦਾ ਸਕੂਲ ਦੇਖਣ ਕੌਣ ਆਇਆ ਸੀ? ਸ੍ਰੀਲੰਕਾ ਤੋਂ ਵੀ ਕੋਈ ਉਸ ਨੂੰ ਮਿਲਣ ਨਹੀਂ ਆਇਆ। ਭਾਜਪਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੀ ਹੈ, ਤੁਹਾਡੇ ਬੱਚਿਆਂ ਨੂੰ ਦੰਗਿਆਂ ਲਈ ਤਿਆਰ ਕਰੇਗੀ। ਹਰਿਆਣੇ ਵਿੱਚ ਸਾਰੇ ਪੇਪਰ ਲੀਕ ਹੋ ਰਹੇ ਹਨ।

ਪੁਲਿਸ ਭਰਤੀ, HSSC, ਪਟਵਾਰੀ, TGT ਭਰਤੀ, ਡੈਂਟਲ ਸਰਜਨ ਭਰਤੀ ਦਾ ਪੇਪਰ ਲੀਕ ਹੋਇਆ ਹੈ। ਹੁਣੇ ਗੁਜਰਾਤ ਗਿਆ, ਉਥੇ ਵੀ ਪੇਪਰ ਲੀਕ ਹੋ ਰਹੇ ਹਨ, ਉਥੇ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ, ''ਗਿਨੀਜ਼ ਬੁੱਕ ਵਿਚ ਵੱਡੇ-ਵੱਡੇ ਰਿਕਾਰਡ ਦਰਜ ਹੁੰਦੇ ਹਨ ਅਤੇ ਹੁਣ ਉਸ ਵਿਚ BJP ਦਾ ਨਾਮ ਵੀ ਦਰਜ ਹੋਣ ਜਾ ਰਿਹਾ ਹੈ ਕਿ ਇਹ ਪਾਰਟੀ ਸਭ ਤੋਂ ਵੱਧ ਪੇਪਰ ਲੀਕ ਕਰਵਾਉਂਦੀ ਹੈ। ਹਰਿਆਣਾ ਵਿਚ ਤਕਰੀਬਨ ਸਾਰੇ ਪੇਪਰ ਲੀਕ ਹੁੰਦੇ ਹਨ। ਜਿਹੜਾ ਵਿਅਕਤੀ ਇੱਕ ਪੇਪਰ ਨਹੀਂ ਕਰਵਾ ਸਕਦਾ ਉਹ ਸਰਕਾਰ ਕੀ ਚਲਾਵੇਗਾ।''

ਭਿਵਾਨੀ 'ਚ ਫ਼ੌਜ ਦੀ ਭਰਤੀ ਬੰਦ ਹੋਣ ਕਾਰਨ ਪਵਨ ਨਾਂ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਆਰਮੀ 'ਚ ਇੱਕ ਲੱਖ ਤੋਂ ਵੱਧ ਖ਼ਾਲੀ ਅਸਾਮੀਆਂ ਹੋ ਚੁੱਕੀਆਂ ਹਨ। ਕੇਂਦਰ ਅਤੇ BJP ਸਰਕਾਰ ਨੂੰ ਅਪੀਲ ਹੈ ਕਿ ਇਹ ਭਰਤੀ ਜਲਦ ਖੋਲ੍ਹੀ ਜਾਵੇ ਤਾਂ ਕਿ ਸਾਡੇ ਨੌਜਵਾਨ ਫ਼ੌਜ ਵਿਚ ਭਰਤੀ ਹੋ ਸਕਣ। ਮੈਂ ਕੱਲ੍ਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਭਰਤੀ ਸ਼ੁਰੂ ਕਰਨ ਦੀ ਬੇਨਤੀ ਕਰਾਂਗਾ।