ਇਸਕੌਨ ਨੇ ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ
ਇਸਕੌਨ ਦੀਆਂ ਗਊਸ਼ਾਲਾਵਾਂ ’ਚ ਗਊਆਂ ਦੇ ਰੱਖ-ਰਖਾਅ ਨੂੰ ਲੈ ਮੇਨਕਾ ਗਾਂਧੀ ਨੇ ਚੁੱਕੇ ਸਨ ਸਵਾਲ
ਕੋਲਕਾਤਾ: ਇਸਕੌਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਉਸ ਦੀਆਂ ਗਊਸ਼ਾਲਾਵਾਂ ’ਚ ਗਊਆਂ ਦੇ ਰੱਖ-ਰਖਾਅ ਨੂੰ ਲੈ ਕੇ ਇਸ ਧਾਰਮਕ ਜਥੇਬੰਦੀ ’ਤੇ ਸਵਾਲ ਚੁੱਕਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।
ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦਾ ਬਗ਼ੈਰ ਮਿਤੀ ਵਾਲਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਨੂੰ ‘ਇੰਟਰਨੈਸ਼ਨਲ ਸੁਸਾਇਟੀ ਫ਼ਾਰ ਕ੍ਰਿਸ਼ਣਾ ਕਾਂਸ਼ੀਅਸਨੈੱਸ’ (ਇਸਕੌਨ) ਵਿਰੁਧ ਦੋਸ਼ ਲਾਉਂਦਿਆਂ ਸੁਣਿਆ ਜਾ ਸਕਦਾ ਹੈ।
ਇਸਕੌਨ ਦੇ ਮੀਤ ਪ੍ਰਧਾਨ ਰਾਧਾਰਮਣ ਦਾਸ ਨੇ ਇਕ ਬਿਆਨ ’ਚ ਕਿਹਾ, ‘‘ਅੱਜ ਅਸੀਂ ਇਸਕੌਨ ਵਿਰੁਧ ਪੂਰੀ ਤਰ੍ਹਾਂ ਬੇਬੁਨਿਆਦ ਦੋਸ਼ ਲਾਉਣ ਲਈ ਮੇਨਕਾ ਗਾਂਧੀ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।’’
ਉਨ੍ਹਾਂ ਨੇ ਇਸ ’ਚ ‘ਬੁਰੀ ਭਾਵਨਾ ਨਾਲ ਭਰੇ ਦੋਸ਼’ ਕਰਾਰ ਦਿੰਦਿਆਂ ਕਿਹਾ ਕਿ ਇਸਕੌਨ ਦੇ ਸ਼ਰਧਾਲੂ, ਹਮਾਇਤੀ ਅਤੇ ਸ਼ੁੱਭਚਿੰਤਕਾਂ ਦਾ ਵਿਸ਼ਵ ਪੱਧਰੀ ਭਾਈਚਾਰਾ ਇਨ੍ਹਾਂ ਦੋਸ਼ਾਂ ਤੋਂ ਬਹੁਤ ਦੁਖੀ ਹੈ।