ਕ੍ਰਿਸਟੋਫ਼ਰ ਰੇਅ ਨਵੇਂ ਐਫ਼.ਬੀ.ਆਈ. ਨਿਰਦੇਸ਼ਕ ਵਜੋਂ ਸਹੁੰ ਚੁੱਕੀ
ਅਮਰੀਕੀ ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਵੀਰਵਾਰ ਕ੍ਰਿਸਟੋਫ਼ਰ ਰੇਅ ਨੂੰ ਐਫ.ਬੀ.ਆਈ. ਦੇ ਨਵੇਂ ਨਿਰਦੇਸ਼ਕ ਦੇ ਤੌਰ 'ਤੇ ਸਹੁੰ ਚੁਕਾਈ। ਉਨ੍ਹਾਂ ਰੇਅ ਦੇ ਜੋਸ਼ ਅਤੇ...
ਵਾਸ਼ਿੰਗਟਨ, 3 ਅਗੱਸਤ : ਅਮਰੀਕੀ ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਵੀਰਵਾਰ ਕ੍ਰਿਸਟੋਫ਼ਰ ਰੇਅ ਨੂੰ ਐਫ.ਬੀ.ਆਈ. ਦੇ ਨਵੇਂ ਨਿਰਦੇਸ਼ਕ ਦੇ ਤੌਰ 'ਤੇ ਸਹੁੰ ਚੁਕਾਈ। ਉਨ੍ਹਾਂ ਰੇਅ ਦੇ ਜੋਸ਼ ਅਤੇ ਚਰਿੱਤਰ ਦੀ ਮਜ਼ਬੂਤੀ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿਤੀ। ਰੇਅ ਅਪਰਾਧਕ ਵਿਭਾਗ ਵਿਚ ਅਮਰੀਕਾ ਦੇ ਸਾਬਕਾ ਸਹਾਇਕ ਅਟਾਰਨੀ ਰਹੇ ਹਨ। ਉਨ੍ਹਾਂ ਨੇ ਜੇਮਸ ਕੂਮੀ ਦੀ ਥਾਂ ਲਈ ਹੈ। ਪਿਛਲੇ ਸਾਲ ਦੇ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਟਰੰਪ ਦੇ ਅਭਿਆਨ ਅਤੇ ਰੂਸ ਦੀ ਮਿਲੀਭਗਤ ਦੀ ਜਾਂਚ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੂਮੀ ਨੂੰ ਇਸ ਅਹੁਦੇ ਤੋਂ ਹਟਾ ਦਿਤਾ ਸੀ। 50 ਸਾਲ ਦੇ ਰੇਅ ਨੂੰ ਸੀਨੇਟ ਨੇ 92 ਦੇ ਮੁਕਾਬਲੇ 5 ਵੋਟਾਂ ਦੇ ਅੰਤਰ ਤੋਂ ਭਾਰੀ ਜਿੱਤ ਦਿਲਾਈ। ਰੇਅ ਨੇ ਕਿਹਾ, ''ਨਿਦੇਸ਼ਕ ਦੇ ਰੂਪ ਵਿਚ ਸੇਵਾਵਾਂ ਦੇਣਾ ਜੀਵਨ ਭਰ ਦਾ ਸਨਮਾਨ ਹੈ। ਮੈਂ ਇਕ ਵਕੀਲ ਤੋਂ ਲੈ ਕੇ ਸਹਾਇਕ ਅਟਾਰਨੀ ਜਨਰਲ ਦੇ ਰੂਪ ਵਿਚ ਗੁਜ਼ਾਰੇ ਸਮੇਂ ਤਕ ਇਸ ਦੀ ਸ਼ਲਾਘਾ ਕਰਦਾ ਆਇਆ ਹਾਂ।'' (ਪੀਟੀਆਈ)